6,000 ਰੁ: ਡਿੱਗਾ ਸੋਨਾ, ਹੁਣ ਕਿੰਨੇ ''ਚ ਪੈ ਰਿਹੈ 10 ਗ੍ਰਾਮ, ਜਾਣੋ ਮੁੱਲ

Monday, Oct 05, 2020 - 10:32 PM (IST)

ਨਵੀਂ ਦਿੱਲੀ— ਸੋਮਵਾਰ ਨੂੰ ਸੋਨੇ ਦੀ ਕੀਮਤ ਫਿਰ ਫਿੱਕੀ ਪੈ ਗਈ। ਐੱਮ. ਸੀ. ਐਕਸ. 'ਤੇ ਦਸੰਬਰ ਗੋਲਡ ਫਿਊਚਰ ਘੱਟ ਕੇ 50,030 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ, ਜੋ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਉੱਚ ਪੱਧਰ ਤੋਂ ਲਗਭਗ 6,000 ਰੁਪਏ ਸਸਤਾ ਹੈ।

ਹਾਲਾਂਕਿ, ਇਸ ਦੌਰਾਨ ਚਾਂਦੀ ਸ਼ਾਮ ਨੂੰ ਮਾਮੂਲੀ 5 ਰੁਪਏ ਚੜ੍ਹ ਕੇ 61,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 50,570 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ ਅਤੇ ਚਾਂਦੀ ਦੀ 61,145 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮਾਹਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਲਈ ਸੋਨਾ ਖਰੀਦਣ ਦਾ ਇਹ ਸਹੀ ਮੌਕਾ ਹੋ ਸਕਦਾ ਹੈ ਕਿਉਂਕਿ ਕੀਮਤਾਂ ਲੰਮੀ ਮਿਆਦ 'ਚ ਚੜ੍ਹਨ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਭਾਰਤ 800-850 ਟਨ ਦੀ ਸਾਲਾਨਾ ਖਪਤ ਦੇ ਨਾਲ ਦੁਨੀਆ 'ਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਸ ਸਾਲ ਸੋਨੇ ਨੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ 25 ਫੀਸਦੀ ਤੋਂ ਵੱਧ ਰਿਟਰਨ ਦਿੱਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : GST ਕੌਂਸਲ ਨੇ ਸੈੱਸ 2024 ਤੱਕ ਲਾਗੂ ਰੱਖਣ ਦੀ ਦਿੱਤੀ ਹਰੀ ਝੰਡੀ, ਜਾਣੋ ਤੁਹਾਡੇ 'ਤੇ ਕੀ ਅਸਰ

ਫਿਲਹਾਲ ਸੋਨੇ ਅਤੇ ਚਾਂਦੀ 'ਚ ਉਤਰਾਅ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਿਉਹਾਰੀ ਮੌਸਮ 'ਚ ਹਾਜ਼ਰ ਬਾਜ਼ਾਰ 'ਚ ਇਸ ਦੀ ਵਿਕਰੀ ਨਾਲ ਅੱਗੇ ਦੀ ਦਿਸ਼ਾ ਨਿਰਧਾਰਤ ਹੋਵੇਗੀ।

ਉੱਥੇ ਹੀ, ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 51,192 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਹਾਜ਼ਰ ਬਾਜ਼ਾਰ 'ਚ ਵੀ ਸੋਨਾ 56,254 ਰੁਪਏ ਦੇ 'ਆਲਟਾਈਮ ਹਾਈ' ਤੋਂ ਫਿਲਹਾਲ ਕਾਫ਼ੀ ਹੇਠਾਂ ਚੱਲ ਰਿਹਾ ਹੈ। ਇਸ ਦੌਰਾਨ ਚਾਂਦੀ ਹਾਜ਼ਰ 466 ਰੁਪਏ ਦੀ ਗਿਰਾਵਟ ਨਾਲ 61,902 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੌਮਾਂਤਰੀ ਬਾਜ਼ਾਰ 'ਚ ਸੋਨਾ 1,892 ਡਾਲਰ ਤੇ ਚਾਂਦੀ 23.81 ਡਾਲਰ ਪ੍ਰਤੀ ਔਂਸ 'ਤੇ ਰਹੀ। ਮਾਹਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਵਿਚਕਾਰ ਸੋਨਾ ਮਹਿੰਗਾ ਹੋਣ ਨਾਲ ਗਹਿਣਿਆਂ ਦੀ ਵਿਕਰੀ 'ਤੇ ਵੀ ਜ਼ਰੂਰ ਪ੍ਰਭਾਵ ਪਵੇਗਾ ਪਰ ਇਹ ਥੋੜ੍ਹੇ ਸਮੇਂ ਲਈ ਹੋਵੇਗਾ। ਇਕ ਵਾਰ ਗਾਹਕਾਂ ਨੂੰ ਨਵੀਆਂ ਕੀਮਤਾਂ ਦੀ ਆਦਤ ਪੈ ਗਈ ਤਾਂ ਤਿਉਹਾਰਾਂ ਅਤੇ ਵਿਆਹਾਂ ਦੇ ਮੌਸਮ 'ਚ ਵਿਕਰੀ ਤੇਜ਼ੀ ਹਾਸਲ ਕਰੇਗੀ।

ਇਹ ਵੀ ਪੜ੍ਹੋ- ਕਿਸਾਨਾਂ ਨੂੰ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ, ਇੰਨੇ ਮੁੱਲ ਤੋਂ ਪਾਰ ਹੋਣਗੇ ਆਲੂ


Sanjeev

Content Editor

Related News