ਸੋਨੇ ''ਚ ਨਰਮੀ, ਚਾਂਦੀ 222 ਰੁਪਏ ਹੋਈ ਮਹਿੰਗੀ, ਜਾਣੋ ਕੀਮਤਾਂ

09/14/2020 6:36:59 PM

ਨਵੀਂ ਦਿੱਲੀ— ਡਾਲਰ ਦੇ ਮੁਕਾਬਲੇ ਰੁਪਏ 'ਚ ਮਜਬੂਤੀ ਆਉਣ ਨਾਲ ਸਥਾਨਕ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 24 ਰੁਪਏ ਘੱਟ ਕੇ 52,465 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।

ਇਸ ਤੋਂ ਪਿਛਲੇ ਕਾਰੋਬਾਰੀ ਦਿਨ 'ਚ ਸੋਨਾ 52,489 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਹਾਲਾਂਕਿ, ਮੰਗ ਵਧਣ ਨਾਲ ਚਾਂਦੀ 222 ਰੁਪਏ ਵੱਧ ਕੇ 69,590 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਦਿਨ ਇਹ 69,368 ਰੁਪਏ ਪ੍ਰਤੀ ਕਿਲੋ 'ਤੇ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ 'ਚ 24 ਕੈਰੇਟ ਹਾਜ਼ਰ ਸੋਨੇ ਦੀ ਕੀਮਤ ਰੁਪਏ ਦੀ ਮਜਬੂਤੀ ਦੇ ਮੱਦੇਨਜ਼ਰ ਮਾਮੂਲੀ ਤੌਰ 'ਤੇ 24 ਰੁਪਏ ਹੇਠਾਂ ਰਿਹਾ।'' ਵਿਦੇਸ਼ੀ ਕਰੰਸੀ ਬਾਜ਼ਾਰ 'ਚ ਸੋਮਵਾਰ ਨੂੰ ਰੁਪਿਆ ਆਪਣੇ ਸ਼ੁਰੂਆਤੀ ਬੜ੍ਹਤ ਗੁਆਉਂਦੇ ਹੋਏ ਆਖ਼ੀਰ 'ਚ 5 ਪੈਸੇ ਦੀ ਮਾਮੂਲੀ ਮਜਬੂਤੀ ਨਾਲ 73.48 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਕੌਮਾਂਤਰੀ ਬਾਜ਼ਾਰ 'ਚ ਸੋਨਾ ਵੱਧ ਕੇ 1,945.5 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 26.87 ਡਾਲਰ ਪ੍ਰਤੀ ਔਂਸ 'ਤੇ ਜਿਓਂ ਦੀ ਤਿਓਂ ਰਹੀ। ਪਟੇਲ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ-ਜੁਲੇ ਰੁਖ਼ ਵਿਚਕਾਰ ਡਾਲਰ ਦੇ ਕਮਜ਼ੋਰ ਹੋਣ ਅਤੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਆਰਥਿਕ ਵਿਕਾਸ ਨੂੰ ਲੈ ਕੇ ਚਿੰਤਾ ਕਾਰਨ ਸੋਨੇ 'ਚ ਸੀਮਤ ਦਾਇਰੇ 'ਚ ਕਾਰੋਬਾਰ ਹੋਇਆ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਅਮਰੀਕਾ ਦੇ ਫੈਡਰਲ ਰਿਜ਼ਰਵ ਦੀ ਖੁੱਲ੍ਹੇ ਬਾਜ਼ਾਰ ਕਮੇਟੀ ਦੀ ਅਗਾਮੀ ਬੈਠਕ ਤੋਂ ਨਵੇਂ ਸੰਕੇਤਾਂ ਦੀ ਉਡੀਕ ਹੈ।


Sanjeev

Content Editor

Related News