10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਦੇ ਨਜ਼ਦੀਕ ਆਈ, ਜਾਣੋ ਮੁੱਲ

Friday, Nov 27, 2020 - 11:09 PM (IST)

10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਦੇ ਨਜ਼ਦੀਕ ਆਈ, ਜਾਣੋ ਮੁੱਲ

ਨਵੀਂ ਦਿੱਲੀ— ਪਿਛਲੇ ਕੁਝ ਦਿਨਾਂ ਤੋਂ ਬਹੁਮੁੱਲੀ ਧਾਤਾਂ 'ਚ ਹਲਕੀ-ਫੁਲਕੀ ਤੇਜ਼ੀ ਅਤੇ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਸੋਨੇ-ਚਾਂਦੀ 'ਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ।


ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 43 ਰੁਪਏ ਦੀ ਮਾਮੂਲੀ ਗਿਰਾਵਟ ਨਾਲ 48,142 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜੋ ਪਿਛਲੇ ਦਿਨ 48,185 ਰੁਪਏ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਵੀ 36 ਰੁਪਏ ਦੀ ਸਾਧਾਰਣ ਗਿਰਾਵਟ ਨਾਲ 59,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬੀਤੇ ਦਿਨ ਚਾਂਦੀ ਦੀ ਕੀਮਤ 59,286 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਮਾਮੂਲੀ ਤੇਜ਼ੀ ਨਾਲ 1,810 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ 23.29 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸਪਾਈਸ ਜੈੱਟ ਨੇ ਦਿੱਲੀ-ਰਾਸ ਅਲ ਖੈਮਾਹ ਉਡਾਣ ਸ਼ੁਰੂ ਕੀਤੀ

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੋਵਿਡ-19 ਮਹਾਮਾਰੀ ਦੇ ਟੀਕੇ ਨੂੰ ਲੈ ਕੇ ਅਰਥਵਿਸਥਾ 'ਚ ਤੇਜ਼ੀ ਨਾਲ ਸੁਧਾਰ ਹੋਣ ਦੀਆਂ ਉਮੀਦਾਂ ਨਾਲ ਨਿਵੇਸ਼ਕ ਸਾਵਧਾਨੀ ਦੇ ਤੌਰ 'ਤੇ ਕਦਮ ਚੁੱਕ ਰਹੇ ਹਨ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਸੁਧਾਰ ਆਇਆ।'' ਉਨ੍ਹਾਂ ਕਿਹਾ ਕਿ ਆਰਥਿਕ ਪ੍ਰੋਤਸਾਹਨ ਦੀ ਉਮੀਦ ਨਾਲ ਸਰਾਫਾ ਕੀਮਤਾਂ ਨੂੰ ਸਮਰਥਨ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਜ਼ਾਇਡਸ ਕੈਡਿਲਾ ਮਾਰਚ 2021 ਤੱਕ ਲਾਂਚ ਕਰ ਸਕਦੀ ਹੈ ਕੋਵਿਡ-19 ਟੀਕਾ


author

Sanjeev

Content Editor

Related News