ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਜਾਣੋ 10 ਗ੍ਰਾਮ ਸੋਨਾ ਦਾ ਨਵਾਂ ਭਾਅ

11/17/2020 11:55:33 AM

ਨਵੀਂ ਦਿੱਲੀ — ਅੱਜ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ ਡਿੱਗ ਗਈ ਪਰ ਵੇਖਦਿਆਂ ਹੀ ਵੇਖਦਿਆਂ ਇਸ ਨੇ ਵਾਧਾ ਹਾਸਲ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸੈਸ਼ਨ ਵਿਚ 50,830 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਣ ਵਾਲੇ ਸੋਨੇ ਦੀ ਕੀਮਤ ਅੱਜ ਲਗਭਗ 30 ਰੁਪਏ ਦੀ ਗਿਰਾਵਟ ਨਾਲ 50,800 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹੀ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਦੀ ਕੀਮਤ ਵਿਚ ਵੀ ਵਾਧਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਅਤੇ ਇਸ ਨੂੰ ਵੇਖਦੇ ਹੀ ਵੇਖਦੇ ਇਹ ਵਧਣਾ ਸ਼ੁਰੂ ਹੋ ਗਿਆ। ਸੋਨਾ ਕੁਝ ਮਿੰਟਾਂ ਵਿਚ ਹੀ 50,888 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੋਹ ਗਿਆ।

ਇੱਕ ਘੰਟੇ ਦੀ ਮਹੂਰਤ ਟ੍ਰੇਡਿੰਗ 'ਚ ਵੀ ਵਧਿਆ ਸੀ ਸੋਨਾ 

ਦੀਵਾਲੀ ਵਾਲੇ ਦਿਨ ਸੋਨੇ ਅਤੇ ਚਾਂਦੀ ਵਿਚ ਸ਼ਾਨਦਾਰ ਵਾਧਾ ਹੋਇਆ। ਹਾਲਾਂਕਿ ਦੀਵਾਲੀ 'ਤੇ ਬਾਜ਼ਾਰ ਬੰਦ ਹੁੰਦੇ ਹਨ, ਪਰ ਐਮਸੀਐਕਸ 'ਤੇ 1 ਘੰਟੇ ਦਾ ਵਿਸ਼ੇਸ਼ ਮੁਹਰਤ ਵਪਾਰ ਹੁੰਦਾ ਹੈ, ਜਿਸ ਦੌਰਾਨ ਲੋਕ ਸ਼ਗਨ ਵਜੋਂ ਸੋਨੇ ਅਤੇ ਚਾਂਦੀ ਦੀ ਖਰੀਦ ਕਰਦੇ ਹਨ। ਲੋਕ ਇਸ ਮਿਆਦ ਦੌਰਾਨ ਕੀਤੇ ਵਪਾਰ ਨੂੰ ਬਹੁਤ ਸ਼ੁਭ ਮੰਨਦੇ ਹਨ। 1 ਘੰਟਾ ਚੱਲੇ ਇਸ ਮਹੂਰਤ 'ਚ ਸੋਨਾ 0.25 ਪ੍ਰਤੀਸ਼ਤ ਭਾਵ 300 ਰੁਪਏ ਵਧ ਕੇ 51,050 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ ਦੀ ਕੀਮਤ 0.32 ਪ੍ਰਤੀਸ਼ਤ ਭਾਵ ਕਰੀਬ 1000 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਚਾਂਦੀ ਦੀ ਨਵੀਂ ਕੀਮਤ 63,940 ਰੁਪਏ ਪ੍ਰਤੀ ਕਿਲੋ ਹੋ ਗਈ।

ਇਹ ਵੀ ਪਡ਼੍ਹੋ : ਸ਼ੇਅਰ ਬਾਜ਼ਾਰ 'ਚ ਰਿਕਾਰਡ ਤੋੜ ਵਾਧਾ : ਸੈਂਸੈਕਸ ਪਹਿਲੀ ਵਾਰ 44 ਹਜ਼ਾਰ ਦੇ ਪਾਰ, ਨਿਫਟੀ ਨਵੇਂ ਸਿਖਰ 'ਤੇ 

ਕਿੰਨੀ ਡਿੱਗੀ ਸੋਨਾ ਅਤੇ ਚਾਂਦੀ ਦੀ ਆਲ-ਟਾਈਮ ਕੀਮਤ

7 ਅਗਸਤ 2020 ਉਹ ਦਿਨ ਸੀ ਜਦੋਂ ਸੋਨੇ ਅਤੇ ਚਾਂਦੀ ਨੇ ਇਕ ਨਵਾਂ ਰਿਕਾਰਡ ਬਣਾਇਆ। ਸੋਨੇ ਅਤੇ ਚਾਂਦੀ ਦੋਵਾਂ ਨੇ ਆਪਣੇ ਹੁਣ ਤੱਕ ਦੇ ਸਰਬੋਤਮ ਸਿਖਰਾਂ ਨੂੰ ਛੋਹਿਆ। 7 ਅਗਸਤ ਨੂੰ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਹੁਣ ਤਕ ਸੋਨਾ ਲਗਭਗ 5500 ਰੁਪਏ ਪ੍ਰਤੀ 10 ਗ੍ਰਾਮ ਡਿੱਗਿਆ ਹੈ, ਜਦੋਂ ਕਿ ਚਾਂਦੀ ਵਿਚ ਤਕਰੀਬਨ 14,000 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਗਿਰਾਵਟ ਆਈ ਹੈ।

ਇਹ ਵੀ ਪਡ਼੍ਹੋ : HDFC ਸਮੇਤ ਇਨ੍ਹਾਂ ਦੋ ਪ੍ਰਾਈਵੇਟ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, FD 'ਤੇ ਵਿਆਜ ਦਰਾਂ ਘਟਾਈਆਂ


Harinder Kaur

Content Editor

Related News