ਸੋਨੇ 'ਚ ਗਿਰਾਵਟ, ਰਿਕਾਰਡ ਤੋਂ ਫਿਰ 10 ਗ੍ਰਾਮ 9,400 ਰੁ: ਸਸਤਾ, ਜਾਣੋ ਮੁੱਲ

02/24/2021 12:21:01 PM

ਨਵੀਂ ਦਿੱਲੀ- ਡਾਲਰ ਵਿਚ ਨਰਮੀ ਅਤੇ ਕੌਮਾਂਤਰੀ ਪੱਧਰ 'ਤੇ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਉਛਾਲ ਦੇ ਬਾਵਜੂਦ ਭਾਰਤੀ ਬਾਜ਼ਾਰ ਵਿਚ ਸੋਨਾ-ਚਾਂਦੀ ਗਿਰਾਵਟ ਵਿਚ ਕਾਰੋਬਾਰ ਕਰ ਰਹੇ ਹਨ। ਸੋਨਾ 46 ਹਜ਼ਾਰ ਰੁਪਏ ਦੇ ਪੱਧਰ ਵੱਲ ਜਾਂਦਾ ਦਿਸ ਰਿਹਾ ਹੈ। ਇਹ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਸਰਵਉੱਚ ਪੱਧਰ ਤੋਂ ਫਿਰ 9,400 ਰੁਪਏ ਸਸਤਾ ਪੈ ਰਿਹਾ ਹੈ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਸੋਨਾ ਐੱਮ. ਸੀ. ਐਕਸ. 'ਤੇ 46,730 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ, ਜੋ ਪਿਛਲੇ ਕਾਰੋਬਾਰ ਵਿਚ 46,802 ਰੁਪਏ 'ਤੇ ਸੀ।

ਚਾਂਦੀ ਇਸ ਦੌਰਾਨ 293 ਰੁਪਏ ਡਿੱਗ ਕੇ 70,328 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਵਿਚ ਨਰਮੀ ਦੇ ਮੱਦੇਨਜ਼ਰ ਰੁਪਿਆ ਕਾਰੋਬਾਰ ਦੇ ਸ਼ੁਰੂ ਵਿਚ 14 ਪੈਸੇ ਚੜ੍ਹ ਕੇ 72.32 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਵੀ ਭਾਰਤੀ ਕਰੰਸੀ ਨੂੰ ਸਮਰਥਨ ਮਿਲਿਆ। 

ਨਿਵੇਸ਼ਕਾਂ ਦਾ ਧਿਆਨ ਸੰਯੁਕਤ ਰਾਜ ਅਮਰੀਕਾ ਦੇ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ 'ਤੇ ਹੈ, ਜੋ ਇਸ ਹਫ਼ਤੇ ਦੇ ਅੰਤ ਵਿਚ ਪਾਸ ਹੋਣ ਦੀ ਉਮੀਦ ਹੈ। ਇਸ ਲਈ ਡਾਲਰ ਅਤੇ ਪੈਕੇਜ ਦੇ ਉਪਾਵਾਂ ਦੇ ਨਤੀਜੇ ਵਜੋਂ ਮਹਿੰਗਾਈ ਦੇ ਸੰਭਾਵਤ ਪ੍ਰਭਾਵ ਸੋਨੇ ਵਿਚ ਉਤਰਾਅ-ਚੜ੍ਹਾਅ ਦੇ ਮੁੱਖ ਕਾਰਕ ਹੋਣਗੇ। ਲਿਹਾਜਾ ਡਾਲਰ ਵਿਚ ਨਰਮੀ ਆਈ ਤਾਂ ਕੌਮਾਂਤਰੀ ਪੱਧਰ 'ਤੇ ਸੋਨਾ ਚੜ੍ਹੇਗਾ, ਜਿਸ ਦਾ ਅਸਰ ਇੱਥੇ ਵੀ ਹੋਵੇਗਾ।

ਇਹ ਵੀ ਪੜ੍ਹੋ- ਜੁਲਾਈ ਤੱਕ 20 ਰੁ: ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ ਵੀ ਹੋਵੇਗਾ 100 ਰੁ:!

ਇਸ ਵਿਚਕਾਰ ਗਲੋਬਲ ਪੱਧਰ 'ਤੇ ਸੋਨਾ 0.5 ਡਾਲਰ ਦੀ ਹਲਕੀ ਤੇਜ਼ੀ ਨਾਲ 1,806 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ ਘਟਦੀ-ਵਧਦੀ ਹੋਈ 27.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਉੱਥੇ ਹੀ, ਸਰਾਫਾ ਬਾਜ਼ਾਰ ਵਿਚ ਬੀਤੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 337 ਰੁਪਏ ਵੱਧ ਕੇ 46,372 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂ ਕਿ ਚਾਂਦੀ 1,149 ਰੁਪਏ ਚੜ੍ਹ ਕੇ 69,667 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ- ਵੱਡਾ ਝਟਕਾ! ਡੀਜ਼ਲ 7.45 ਰੁ: ਮਹਿੰਗਾ, ਟ੍ਰਾਂਸਪੋਰਟਰਾਂ ਨੇ ਵਧਾ ਦਿੱਤੇ ਕਿਰਾਏ

ਸੋਨੇ-ਚਾਂਦੀ ਕੀਮਤਾਂ ਵਿਚ ਮੌਜੂਦਾ ਰੁਝਾਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News