ਸੋਨੇ 'ਚ 385 ਰੁਪਏ ਦਾ ਉਛਾਲ, ਚਾਂਦੀ 1,100 ਰੁ: ਹੋਈ ਮਹਿੰਗੀ, ਜਾਣੋ ਕੀਮਤਾਂ

Thursday, Dec 24, 2020 - 05:14 PM (IST)

ਸੋਨੇ 'ਚ 385 ਰੁਪਏ ਦਾ ਉਛਾਲ, ਚਾਂਦੀ 1,100 ਰੁ: ਹੋਈ ਮਹਿੰਗੀ, ਜਾਣੋ ਕੀਮਤਾਂ

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਸਭ ਤੋਂ ਵੱਡੀ 1,102 ਰੁਪਏ ਦੀ ਮਜਬੂਤੀ ਚਾਂਦੀ ਵਿਚ ਆਈ, ਜਦੋਂ ਕਿ ਸੋਨੇ ਦੀ ਕੀਮਤ ਵੀ ਦਿੱਲੀ ਸਰਾਫਾ ਬਾਜ਼ਾਰ ਵਿਚ 385 ਰੁਪਏ ਚੜ੍ਹ ਗਈ।

ਸੋਨਾ 385 ਰੁਪਏ ਦੀ ਛਲਾਂਗ ਲਾ ਕੇ 49,624 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਦੀ ਕੀਮਤ 1,102 ਰੁਪਏ ਵੱਧ ਕੇ 66,954 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਚਾਂਦੀ 65,852 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜਦੋਂ ਕਿ ਸੋਨਾ 49,239 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਮਜਬੂਤੀ ਨਾਲ 1,878 ਡਾਲਰ ਪ੍ਰਤੀ ਔਂਸ ਰਹੀ, ਜਦੋਂ ਕਿ ਚਾਂਦੀ ਦੀ ਕੀਮਤ 25.80 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਉੱਚ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਡਾਲਰ ਵਿਚ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਚੜ੍ਹੀਆਂ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਅਤੇ ਤਾਲਾਬੰਦੀ ਕਾਰਨ ਵੀ ਸੋਨੇ ਦੀਆਂ ਕੀਮਤਾਂ ਨੂੰ ਹੁਲਾਰਾ ਮਿਲਿਆ।''


author

Sanjeev

Content Editor

Related News