ਸੋਨਾ ਦੋ ਦਿਨਾਂ ''ਚ 1,000 ਰੁਪਏ ਤੋਂ ਵੱਧ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

12/10/2020 6:28:35 PM

ਨਵੀਂ ਦਿੱਲੀ— ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਵੀਰਵਾਰ ਨੂੰ ਸੋਨੇ ਦੀ ਕੀਮਤ 240 ਦੀ ਗਿਰਾਵਟ ਨਾਲ 49,020 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਦੇਖਣ ਨੂੰ ਮਿਲੀ, ਜੋ ਪਿਛਲੇ ਦਿਨ 49,260 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ।

ਪਿਛਲੇ ਸੈਸ਼ਨ 'ਚ ਸੋਨੇ 'ਚ 920 ਰੁਪਏ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਦੋ ਦਿਨਾਂ 'ਚ ਸੋਨਾ ਲਗਭਗ 1,000 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ

ਇਸੇ ਤਰ੍ਹਾਂ ਪਿਛਲੇ ਸੈਸ਼ਨ 'ਚ ਲਗਭਗ 1,800 ਰੁਪਏ ਪ੍ਰਤੀ ਕਿਲੋ ਟੁੱਟਣ ਤੋਂ ਪਿੱਛੋਂ ਚਾਂਦੀ ਅੱਜ 350 ਰੁਪਏ ਦੀ ਗਿਰਾਵਟ ਨਾਲ 63,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦੇਖਣ ਨੂੰ ਮਿਲੀ ਹੈ। ਗਲੋਬਲ ਬਾਜ਼ਾਰ 'ਚ ਸੋਨੇ ਦੀ ਕੀਮਤ ਇਸ ਦੌਰਾਨ 0.2 ਫ਼ੀਸਦੀ ਡਿੱਗ ਕੇ 1,835 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ 0.3 ਫ਼ੀਸਦੀ ਹੇਠਾਂ ਆ ਕੇ 23.85 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ

ਉੱਥੇ ਹੀ, ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 118 ਰੁਪਏ ਘੱਟ ਕੇ 49,221 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ 875 ਰੁਪਏ ਡਿੱਗ ਕੇ 63,410 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਸਕਾਰਾਤਮਕ ਖ਼ਬਰਾਂ ਨਾਲ ਇਕੁਇਟੀ ਬਾਜ਼ਾਰਾਂ 'ਚ ਤੇਜ਼ੀ ਵਧੀ ਹੈ, ਜਿਸ ਦੇ ਮੱਦੇਨਜ਼ਰ ਨਿਵੇਸ਼ਕਾਂ ਦਾ ਸੋਨੇ ਵੱਲ ਰੁਖ਼ ਘਟਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਜਨਵਰੀ 'ਚ ਟਾਟਾ ਤੋਂ ਲੈ ਕੇ ਮਹਿੰਦਰਾ ਤੱਕ ਵਧਾਉਣਗੇ ਕੀਮਤਾਂ


Sanjeev

Content Editor

Related News