2,100 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ ''ਚ ਵੀ ਵੱਡਾ ਉਛਾਲ, ਵੇਖੋ ਮੁੱਲ

Friday, Nov 06, 2020 - 05:17 PM (IST)

2,100 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ ''ਚ ਵੀ ਵੱਡਾ ਉਛਾਲ, ਵੇਖੋ ਮੁੱਲ

ਨਵੀਂ ਦਿੱਲੀ— ਸਰਾਫਾ ਕਾਰੋਬਾਰ 'ਚ ਲਗਾਤਾਰ ਤੀਜੇ ਦਿਨ ਸ਼ੁੱਕਰਵਾਰ ਨੂੰ ਵੀ ਤੇਜ਼ੀ ਰਹੀ। ਕੌਮਾਂਤਰੀ ਬਾਜ਼ਾਰਾਂ 'ਚ ਦੋਹਾਂ ਬਹੁਮੁੱਲੀ ਧਾਤਾਂ 'ਚ ਤੇਜ਼ੀ ਨਾਲ ਇੱਥੇ ਵੀ ਮਜਬੂਤੀ ਦਰਜ ਕੀਤੀ ਗਈ।

ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 791 ਰੁਪਏ ਵੱਧ ਕੇ 51,717 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਦਿਨ ਸੋਨਾ 50,926 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਸੋਨੇ ਦੀ ਤਰਜ 'ਤੇ ਚਾਂਦੀ ਵੀ 2,147 ਰੁਪਏ ਦੇ ਉਛਾਲ ਨਾਲ 64,578 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ, ਜੋ ਪਿਛਲੇ ਦਿਨ ਇਹ 62,431 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ।

ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਸੋਨਾ ਬੜ੍ਹਤ ਨਾਲ 1,950 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 25.44 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਸੰਯੁਕਤ ਰਾਜ ਅਮਰੀਕਾ 'ਚ ਆਰਥਿਕ ਪ੍ਰੋਤਸਾਹਨ ਪੈਕੇਜ ਦੀ ਜ਼ਿਆਦਾ ਉਮੀਦ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਰਹੀ।''


author

Sanjeev

Content Editor

Related News