ਸੋਨੇ ''ਚ ਲਗਾਤਾਰ ਤੀਜੇ ਦਿਨ ਗਿਰਾਵਟ, ਜਾਣੋ 10 ਗ੍ਰਾਮ ਦਾ ਮੁੱਲ

Thursday, Oct 15, 2020 - 05:58 PM (IST)

ਸੋਨੇ ''ਚ ਲਗਾਤਾਰ ਤੀਜੇ ਦਿਨ ਗਿਰਾਵਟ, ਜਾਣੋ 10 ਗ੍ਰਾਮ ਦਾ ਮੁੱਲ

ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ਼ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਅਤੇ ਚਾਂਦੀ 'ਚ ਹਲਕੀ ਗਿਰਾਵਟ ਦਰਜ ਹੋਈ। ਹਾਲਾਂਕਿ, ਸੋਨੇ 'ਚ ਇਹ ਲਗਾਤਾਰ ਤੀਜੇ ਕਾਰੋਬਾਰੀ ਦਿਨ ਗਿਰਾਵਟ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 32 ਰੁਪਏ ਘੱਟ ਕੇ 51,503 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਉੱਥੇ ਹੀ, ਐੱਮ. ਸੀ. ਐਕਸ. 'ਤੇ ਵਾਇਦਾ ਸੋਨਾ 232 ਰੁਪਏ ਦੀ ਗਿਰਾਵਟ ਨਾਲ 50,310 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।


ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ 626 ਰੁਪਏ ਡਿੱਗ ਕੇ 62,410 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਦਿਨ ਇਹ 63,036 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਬੀਤੇ ਦਿਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 51,535 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਦੂਜੇ ਪਾਸੇ, ਵਾਇਦਾ ਬਾਜ਼ਾਰ 'ਚ ਚਾਂਦੀ 1,639 ਰੁਪਏ ਸਸਤੀ ਹੋ ਕੇ 59,964 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।

ਕੌਮਾਂਤਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਮਾਮੂਲੀ ਗਿਰਾਵਟ ਨਾਲ ਕ੍ਰਮਵਾਰ 1,901 ਡਾਲਰ ਪ੍ਰਤੀ ਔਂਸ ਅਤੇ 24.18 ਡਾਲਰ ਪ੍ਰਤੀ ਔਂਸ 'ਤੇ ਰਹੇ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਬਦਲ ਦੇ ਰੂਪ 'ਚ ਡਾਲਰ ਦੀ ਖਰੀਦਦਾਰੀ ਕੀਤੀ। ਇਸ ਦੀ ਵਜ੍ਹਾ ਨਾਲ ਡਾਲਰ ਮਜਬੂਤ ਹੋਇਆ, ਜਿਸ ਕਾਰਨ ਸਰਾਫਾ ਕੀਮਤਾਂ 'ਤੇ ਦਬਾਅ ਪਿਆ।''


author

Sanjeev

Content Editor

Related News