ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ, ਜਾਣੋ 10 ਗ੍ਰਾਮ ਗੋਲਡ ਦੇ ਰੇਟ

9/16/2020 7:25:22 PM

ਮੁੰਬਈ— ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਬਹੁਮੁੱਲੀ ਧਾਤਾਂ ਦੀ ਚਮਕ ਤੇਜ਼ ਹੋਣ ਵਿਚਕਾਰ ਘਰੇਲੂ ਪੱਧਰ 'ਤੇ ਮੰਗ ਆਉਣ ਨਾਲ ਐੱਮ. ਸੀ. ਐਕਸ. 'ਤੇ ਸੋਨਾ ਵਾਇਦਾ 252 ਰੁਪਏ ਪ੍ਰਤੀ ਦਸ ਗ੍ਰਾਮ ਮਹਿੰਗਾ ਹੋ ਕੇ ਬੁੱਧਵਾਰ ਨੂੰ 52,027 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।

ਉੱਥੇ ਹੀ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਚਾਂਦੀ ਵਾਇਦਾ ਵੀ 162 ਰੁਪਏ ਦੀ ਤੇਜ਼ੀ ਨਾਲ 69,113 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਯੂ. ਐੱਸ. ਫੈਡਰਲ ਰਿਜ਼ਰਵ ਦੀ ਬੈਠਕ ਦੇ ਅੱਜ ਦੇਰ ਆਉਣ ਵਾਲੇ ਨਤੀਜਿਆਂ ਨੂੰ ਦੇਖਦੇ ਹੋਏ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਕਮਜ਼ੋਰ ਰਿਹਾ, ਜਿਸ ਨਾਲ ਸੋਨੇ ਦੀ ਕੀਮਤ ਮਜਬੂਤ ਹੋ ਗਈ। ਲੰਡਨ ਦਾ ਸੋਨਾ ਹਾਜ਼ਰ 0.4 ਫੀਸਦੀ ਵੱਧ ਕੇ 1,963.97 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ ਹਾਜ਼ਰ 0.1 ਫੀਸਦੀ ਦੀ ਮਜਬੂਤੀ ਨਾਲ 27.27 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਦਸੰਬਰ ਦਾ ਅਮਰੀਕੀ ਸੋਨਾ ਵਾਇਦ ਵੀ 12.20 ਡਾਲਰ ਵੱਧ ਕੇ 1,978.40 ਡਾਲਰ ਪ੍ਰਤੀ ਔਂਸ 'ਤੇ ਰਿਹਾ।


Sanjeev

Content Editor Sanjeev