ਸੋਨਾ, ਚਾਂਦੀ ਕੀਮਤਾਂ ''ਚ ਫਿਰ ਉਛਾਲ, ਹੁਣ ਇੰਨੀ ਹੋ ਗਈ ਹੈ ਕੀਮਤ

01/20/2020 3:28:05 PM

ਨਵੀਂ ਦਿੱਲੀ— ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਸੋਨਾ ਤੇ ਚਾਂਦੀ ਮਹਿੰਗੇ ਹੋਏ ਹਨ। ਸਰਾਫਾ ਬਾਜ਼ਾਰ 'ਚ ਗਾਹਕੀ ਵਧਣ ਨਾਲ ਸੋਨੇ ਦੀ ਕੀਮਤ 50 ਰੁਪਏ ਵੱਧ ਕੇ 41,420 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਚਾਂਦੀ ਵੀ 100 ਰੁਪਏ ਦੀ ਬੜ੍ਹਤ ਨਾਲ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ 'ਚ ਵੀ ਇਨ੍ਹਾਂ ਦੀ ਕੀਮਤ ਚਮਕੀ ਹੈ।
 

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 2.80 ਡਾਲਰ ਦੀ ਤੇਜ਼ੀ ਨਾਲ 1,559.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਇਹ 1,562.51 ਡਾਲਰ ਪ੍ਰਤੀ ਔਂਸ ਤੱਕ ਵੀ ਪਹੁੰਚਿਆ, ਜੋ 10 ਜਨਵਰੀ ਤੋਂ ਬਾਅਦ ਦਾ ਉੱਚਾ ਪੱਧਰ ਸੀ।
ਉੱਥੇ ਹੀ, ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ 0.90 ਡਾਲਰ ਡਿੱਗ ਕੇ 1,559.40 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਚਾਈਨਿਜ਼ ਨਵੇਂ ਸਾਲ ਦੇ ਮੌਕੇ 'ਤੇ ਸੋਨੇ ਦੀ ਖਰੀਦ ਵਧਣ ਨਾਲ ਇਸ 'ਚ ਤੇਜ਼ੀ ਰਹੀ। ਇਸ ਤੋਂ ਇਲਾਵਾ ਯਮਨ 'ਤੇ ਹੋਏ ਮਿਜ਼ਾਇਲ ਹਮਲੇ ਕਾਰਨ ਵੀ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਖਰੀਦਦਾਰੀ ਵਧਾਈ, ਜਿਸ ਨਾਲ ਵਿਦੇਸ਼ੀ ਬਾਜ਼ਾਰ 'ਚ ਇਨ੍ਹਾਂ ਦੇ ਮੁੱਲ 'ਚ ਤੇਜ਼ੀ ਦਰਜ ਹੋਈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ 0.03 ਡਾਲਰ ਦੀ ਮਜਬੂਤੀ ਨਾਲ 18.02 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News