ਸੋਨਾ 48200 ਤੋਂ ਪਾਰ ਹੋਣ ਪਿੱਛੋਂ ਡਿੱਗਾ, ਜਲਦ 50 ਹਜ਼ਾਰ ਨੂੰ ਹੋਣ ਦੇ ਆਸਾਰ

04/22/2021 3:39:50 PM

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਗਿਰਾਵਟ ਵਿਚਕਾਰ ਇੱਥੇ ਵੀ ਸੋਨੇ-ਚਾਂਦੀ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਜੂਨ ਡਿਲਿਵਰੀ ਵਾਲੇ ਸੋਨੇ ਦੀ ਕੀਮਤ ਸ਼ਾਮ ਲਗਭਗ ਤਿੰਨ ਵਜੇ ਤਕਰੀਬਨ 400 ਰੁਪਏ ਡਿੱਗ ਕੇ 47,830 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਕਾਰੋਬਾਰ ਦੌਰਾਨ ਇਸ ਨੇ 48,260 ਰੁਪਏ ਦਾ ਪੱਧਰ ਵੀ ਛੂਹਿਆ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ 48 ਹਜ਼ਾਰ ਤੋਂ ਪਾਰ ਯਾਨੀ 48,228 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ- ਵੱਡਾ ਝਟਕਾ! ਬੰਗਾਲ ਚੋਣਾਂ ਪਿੱਛੋਂ ਇੰਨਾ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

ਉੱਥੇ ਹੀ, ਇਸ ਦੌਰਾਨ ਮਈ ਡਿਲਿਵਰੀ ਵਾਲੀ ਚਾਂਦੀ ਦੀ ਕੀਮਤ 689 ਰੁਪਏ ਯਾਨੀ 0.98 ਫ਼ੀਸਦੀ ਦੀ ਗਿਰਾਵਟ ਨਾਲ 69,649 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਚੱਲ ਰਹੀ ਸੀ। ਪਿਛਲੇ ਸੈਸ਼ਨ ਵਿਚ ਚਾਂਦੀ ਦੀ ਕੀਮਤ 70,338 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਕੇ ਬੰਦ ਹੋਈ ਸੀ। ਸੋਨੇ ਦਾ 48 ਹਜ਼ਾਰ ਤੋਂ ਪਾਰ ਹੋਣਾ ਅਤੇ ਚਾਂਦੀ ਦਾ 70 ਹਜ਼ਾਰ ਤੋਂ ਉਪਰਲਾ ਪੱਧਰ ਛੂਹਣਾ ਇਹ ਦਿਖਾਉਂਦਾ ਹੈ ਕਿ ਜੇਕਰ ਕੋਰੋਨਾ ਦੇ ਮੌਜੂਦਾ ਹਾਲਾਤ ਬਣੇ ਰਹੇ ਅਤੇ ਵਿਚਕਾਰ ਵਿਆਹਾਂ ਕਾਰਨ ਮੰਗ ਵਧੀ ਤਾਂ ਸੋਨਾ 50,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਜਲਦ ਪਾਰ ਕਰ ਸਕਦਾ ਹੈ। ਉੱਥੇ ਹੀ, ਇਸ ਦੌਰਾਨ ਗਲੋਬਲ ਪੱਧਰ 'ਤੇ ਸੋਨਾ 6 ਡਾਲਰ ਯਾਨੀ 0.33 ਫ਼ੀਸਦੀ ਦੀ ਗਿਰਾਵਟ ਨਾਲ 1,787.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ 0.62 ਫ਼ੀਸਦੀ ਲੁੜਕ ਕੇ 26.4 ਡਾਲਰ ਪ੍ਰਤੀ ਔਂਸ 'ਤੇ ਸੀ।

ਇਹ ਵੀ ਪੜ੍ਹੋ- ਕੋਵਿਡ-19: ਸਰਕਾਰ ਦੀਆਂ ਇਨ੍ਹਾਂ ਸ਼ਾਨਦਾਰ ਸਕੀਮਾਂ 'ਤੇ FD ਤੋਂ ਵੱਧ ਕਮਾਓ ਪੈਸਾ

►ਸੋਨੇ ਦੀਆਂ ਕੀਮਤਾਂ ਬਾਰੇ ਤੁਹਾਡਾ ਕੀ ਹੈ ਵਿਚਾਰ ਕੁਮੈਂਟ ਬਾਕਸ ਵਿਚ ਦਿਓ ਟਿਪਣੀਂ


Sanjeev

Content Editor

Related News