ਸੋਨੇ ਦੀਆਂ ਕੀਮਤਾਂ 'ਚ ਵੱਡਾ ਉਛਾਲ, ਚਾਂਦੀ ਵੀ ਚਮਕੀ

Monday, Jun 22, 2020 - 05:05 PM (IST)

ਸੋਨੇ ਦੀਆਂ ਕੀਮਤਾਂ 'ਚ ਵੱਡਾ ਉਛਾਲ, ਚਾਂਦੀ ਵੀ ਚਮਕੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਟ ਦੌਰਾਨ ਸੋਨੇ ਨੇ ਕੀਮਤਾਂ ਦੇ ਮਾਮਲੇ ਵਿਚ ਨਵਾਂ ਰਿਕਾਰਡ ਬਣਾਇਆ ਹੈ। ਘਰੇਲੂ ਬਾਜ਼ਾਰ ਵਿਚ 24 ਕੈਰੇਟ ਸੋਨੇ ਨੇ ਅੱਜ 647 ਰੁਪਏ ਪ੍ਰਤੀ 10 ਗ੍ਰਾਮ ਉਛਲ ਕੇ 48,300 ਰੁਪਏ ਦਾ ਨਵਾਂ ਰਿਕਾਰਡ ਬਣਾਇਆ ਹੈ। ਨਿਵੇਸ਼ਕ ਕੋਰੋਨਾ ਸੰਕਟ ਦੇ ਇਸ ਦੌਰ ਵਿਚ ਸੋਨੇ ਨੂੰ ਹੀ ਨਿਵੇਸ਼ ਦਾ ਸਭ ਤੋਂ ਸੁਰੱਖਿਅਤ ਸਾਧਨ ਮੰਨ ਰਹੇ ਹਨ। ਸੋਨੇ ਨਾਲ ਚਾਂਦੀ ਵਿਚ ਵੀ ਤੇਜੀ ਦੇਖਣ ਨੂੰ ਮਿਲੀ ਹੈ। ਚਾਂਦੀ ਵਿਚ ਪ੍ਰਤੀ ਕਿੱਲੋਗ੍ਰਾਮ 'ਤੇ 500 ਰੁਪਏ ਤੋਂ ਜ਼ਿਆਦਾ ਦਾ ਉਛਾਲ ਦਰਜ ਕੀਤਾ ਗਿਆ ਹੈ। ਇਸ ਤੇਜੀ ਨਾਲ ਚਾਂਦੀ ਦਾ ਮੁੱਲ 49,000 ਪ੍ਰਤੀ ਕਿੱਲੋਗ੍ਰਾਮ ਦੇ ਪਾਰ ਚਲਾ ਗਿਆ ਹੈ।

ਕੀ ਹੈ ਅੱਜ ਦਾ ਭਾਅ
ਇੰਡੀਆ ਬੁਲਿਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ (ibjarates.com) ਮੁਤਾਬਕ 24 ਕੈਰੇਟ ਸੋਨੇ ਨੇ 647 ਰੁਪਏ ਪ੍ਰਤੀ 10 ਗ੍ਰਾਮ ਉਛਲ ਕੇ 48,300 ਰੁਪਏ ਦਾ ਨਵਾਂ ਰਿਕਾਰਡ ਬਣਾਇਆ ਹੈ। 23 ਕੈਰੇਟ ਸੋਨੇ ਦਾ ਮੁੱਲ ਵੀ 645 ਰੁਪਏ ਵੱਧ ਕੇ 48107 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। 22 ਕੈਰੇਟ ਸੋਨੇ ਦਾ ਮੁੱਲ ਹੁਣ 593 ਰੁਪਏ ਤੇਜ਼ ਹੋ ਕੇ 44243 ਰੁਪਏ ਅਤੇ 18 ਕੈਰੇਟ ਦਾ 36,225 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ।

ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਕੌਮਾਂਤਰੀ ਹਾਜ਼ਿਰ ਬਾਜ਼ਾਰ ਵਿਚ ਸੋਨਾ 0.5 ਫ਼ੀਸਦੀ ਉਛਲ ਕੇ 1751.63 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਨੇ ਨੇ ਰਿਕਾਰਡ ਉਚਾਈ 18 ਮਈ ਨੂੰ ਹਾਸਲ ਕੀਤੀ ਸੀ। ਇਸੇ ਤਰ੍ਹਾਂ ਅਮਰੀਕੀ ਵਾਇਦਾ ਬਾਜ਼ਾਰ ਵਿਚ ਸੋਨਾ 1,764.50 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਲੈਵਲ 'ਤੇ ਪਹੁੰਚ ਗਿਆ। ਭਾਰਤ-ਚੀਨ ਤਣਾਅ ਅਤੇ ਹਾਂਗਕਾਂਗ ਦੇ ਮਾਹੌਲ ਦਾ ਵੀ ਕੌਮਾਂਤਰੀ ਕਮੋਡਿਟੀ ਬਾਜ਼ਾਰਾਂ 'ਤੇ ਅਸਰ ਪਿਆ ਹੈ।

ਕਿਉਂ ਵੱਧ ਰਹੀ ਹੈ ਕੀਮਤ
ਅਸਲ ਵਿਚ ਜਦੋਂ-ਜਦੋਂ ਦੁਨੀਆ ਵਿਚ ਆਰਥਕ ਤੰਗੀ ਹੁੰਦੀ ਹੈ, ਸੋਨੇ ਨੇ ਆਪਣੀ ਚਮਕ ਬਿਖੇਰੀ ਹੈ। ਦਰਅਸਲ ਕੀਮਤ ਵਿਚ ਵਾਧੇ ਦੇ ਨਾਲ-ਨਾਲ ਸੋਨੇ ਵਿਚ ਨਿਵੇਸ਼ ਦਾ ਦਾਇਰਾ ਵਧਦਾ ਜਾ ਰਿਹਾ ਹੈ। ਕੋਰੋਨਾ ਸੰਕਟ ਦੀ ਵਜ੍ਹਾ ਨਾਲ ਸੋਨੇ ਵਿਚ ਨਿਵੇਸ਼ ਨੂੰ ਸੁਰੱਖਿਅਤ ਬਦਲ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।


author

cherry

Content Editor

Related News