12 ਮਹੀਨਿਆਂ ’ਚ 1.50 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ

01/22/2022 4:55:02 PM

ਨਵੀਂ ਦਿੱਲੀ (ਇੰਟ.) – ਘਰੇਲੂ ਬਾਜ਼ਾਰ ’ਚ 10 ਗ੍ਰਾਮ ਸੋਨੇ ਦਾ ਭਾਅ 48,000 ਰੁਪਏ ਤੋਂ ਪਾਰ ਚੱਲ ਰਿਹਾ ਹੈ। ਅਜਿਹੇ ’ਚ ਜਦੋਂ ਕੋਵਿਡ ਦੀ ਤੀਜੀ ਲਹਿਰ ਨੇ ਦੇਸ਼ ’ਚ ਦਸਤਕ ਦਿੱਤੀ ਹੈ ਅਤੇ ਸੋਨੇ ਦੇ ਰੇਟ ’ਚ ਲਗਾਤਾਰ ਤੇਜ਼ੀ ਜਾਰੀ ਹੈ। ਅਜਿਹੇ ’ਚ ਬਹੁਤ ਸਾਰੇ ਨਿਵੇਸ਼ਕਾਂ ਦੇ ਮਨ ’ਚ ਸਵਾਲ ਹੈ ਕਿ ਕੀ ਸੋਨੇ ਦੀ ਕੀਮਤ ਆਪਣੇ 56,000 ਰੁਪਏ ਦੇ ਪੀਕ ਨੂੰ ਪਾਰ ਕਰੇਗੀ। ਕੀ ਹਾਲੇ ਸੋਨੇ ’ਚ ਨਿਵੇਸ਼ ਕਰਨ ਦਾ ਚੰਗਾ ਸਮਾਂ ਹੈ? ਜੇ ਇਸ ਬਾਰੇ ਮਾਹਰਾਂ ਦੀ ਮੰਨੀਏ ਤਾਂ ਅਗਲੇ 12 ਤੋਂ 15 ਮਹੀਨਿਆਂ ’ਚ ਸੋਨੇ ਦਾ ਭਾਅ 1.50 ਲੱਖ ਰੁਪਏ ਨੂੰ ਪਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਆਟੋ ਸੈਕਟਰ 'ਚ ਐਂਟਰੀ ਲਈ ਤਿਆਰ ਗੌਤਮ ਅਡਾਨੀ, ਟਾਟਾ ਤੇ ਅੰਬਾਨੀ ਨੂੰ ਦੇਣਗੇ ਟੱਕਰ

ਮੋਤੀਲਾਲ ਓਸਵਾਲ ਵਿੱਤੀ ਸਰਵਿਸਿਜ਼ ਦੇ ਕਮੋਡਿਟੀ ਅਤੇ ਕਰੰਸੀ ਰਿਸਰਚ ਦੇ ਵਾਈਸ ਪ੍ਰਧਾਨ ਨਵਨੀਤ ਦਮਾਨੀ ਨੇ ਕਿਹਾ ਕਿ ਸੋਨੇ ਦੀ ਕੀਮਤ ਅਗਲੇ 12 ਤੋਂ 15 ਮਹੀਨਿਆਂ ਦਰਮਿਆਨ 2000 ਡਾਲਰ ਯਾਨੀ ਕਰੀਬ 1,48,854 ਰੁਪਏ ਦੇ ਕਰੀਬ ਪਹੁੰਚ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ’ਚ ਖਰੀਦਿਆ ਗਿਆ ਸੋਨਾ ਬਾਅਦ ’ਚ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ।

ਇਹ ਵੀ ਪੜ੍ਹੋ : ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨ 'ਤੇ ਨਹੀਂ ਕੱਟਿਆ ਜਾਵੇਗਾ ਚਲਾਨ, ਜਾਣੋ ਕੀ ਹੈ ਨਿਯਮ

ਦਮਾਨੀ ਨੇ ਕਿਹਾ ਕਿ ਸ਼ਾਰਟ ਟਰਮ ’ਚ ਸੋਨੇ ਦਾ ਭਾਅ 1,915 ਡਾਲਰ ਯਾਨੀ 1,42,533.45 ਰੁਪਏ ਦੇ ਕਰੀਬ ਇਸ ਕੁਆਰਟਰ ’ਚ ਪਹੁੰਚ ਸਕਦਾ ਹੈ। ਇਸ ਦੀ ਇਹ ਕੀਮਤ 1,965 ਡਾਲਰ ਤੱਕ ਆ ਸਕਦੀ ਹੈ। ਸੋਨੇ ਦੀ ਕੀਮਤ 1800 ਡਾਲਰ ਤੋਂ ਲੈ ਕੇ 1,745 ਡਾਲਰ ਦਰਮਿਆਨ ਰਹਿ ਸਕਦੀ ਹੈ।

ਪ੍ਰਮੁੱਖ ਫਾਰਮਾ ਕੰਪਨੀਆਂ ਦੀ ਵੈਕਸੀਨ ਰਿਪੋਰਟ ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਦਰਮਿਆਨ ਝਗੜੇ, ਸਰਕਾਰਾਂ ਵਲੋਂ ਪ੍ਰੋਤਸਾਹਨ ਪੈਕੇਜ ਅਤੇ ਘੱਟ ਵਿਆਜ ਦਰ ਦਰਮਿਆਨ ਸੋਨੇ ਦੀਆਂ ਕੀਮਤਾਂ ’ਚ ਸਾਲ 2021 ਦੀ ਸ਼ੁਰੂਆਤ ’ਚ ਹਲਚਲ ਦੇਖੀ ਗਈ। ਸੋਨੇ ਦੀਆਂ ਕੀਮਤਾਂ ਨੂੰ ਆਪਣੇ ਪੀਕ ਤੋਂ ਹੇਠਾਂ ਬਣਾਈ ਰੱਖਿਆ। ਦਮਾਨੀ ਨੇ ਕਿਹਾ ਕਿ ਸਾਲ 2020 ਗੋਲਡ ਲਈ ਕਾਫੀ ਅਹਿਮ ਰਿਹਾ ਜਦੋਂ ਇਸ ਨੇ 25 ਫੀਸਦੀ ਦਾ ਰਿਟਰਨ ਦਿੱਤਾ।

ਇਹ ਵੀ ਪੜ੍ਹੋ : 'ਬਜਟ 2022 ’ਚ ਖੇਤੀ ਅਤੇ ਨਿਰਮਾਣ ਦੇ ਸਹਾਰੇ ਨਹੀਂ ਸਗੋਂ ਹੋਰ ਖੇਤਰਾਂ ’ਤੇ ਫੋਕਸ ਨਾਲ ਦੌੜੇਗੀ ਅਰਥਵਿਵਸਥਾ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News