ਸੋਨੇ ਦੀ ਕੀਮਤ ''ਚ ਉਛਾਲ, ਚਾਂਦੀ 673 ਰੁਪਏ ਮਹਿੰਗੀ

Wednesday, Jul 15, 2020 - 07:09 PM (IST)

ਸੋਨੇ ਦੀ ਕੀਮਤ ''ਚ ਉਛਾਲ, ਚਾਂਦੀ 673 ਰੁਪਏ ਮਹਿੰਗੀ

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ਵਿਚ ਕੀਮਤੀ ਧਾਤਾਂ ਦੀ ਆਲਮੀ ਕੀਮਤ ਵਿਚ ਵਾਧੇ ਤੋਂ ਬਾਅਦ ਬੁੱਧਵਾਰ ਨੂੰ ਸੋਨੇ ਦੀ ਕੀਮਤ 244 ਰੁਪਏ ਚੜ੍ਹ ਕੇ 50,230 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਮੰਗਲਵਾਰ ਨੂੰ ਸੋਨਾ 49,986 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਨੂੰ ਵੀ ਖਰੀਦਦਾਰੀ ਦਾ ਸਮਰਥਨ ਮਿਲਿਆ ਅਤੇ ਇਸ ਦੀ ਕੀਮਤ 673 ਰੁਪਏ ਦੀ ਤੇਜ਼ੀ ਨਾਲ 54,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ। ਮੰਗਲਵਾਰ ਨੂੰ ਇਸ ਦੀ ਬੰਦ ਕੀਮਤ 53,527 ਰੁਪਏ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਦਰਸਾਉਂਦਾ 1,813 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 19.35 ਡਾਲਰ ਪ੍ਰਤੀ ਔਂਸ ਰਹੀ। ਐੱਚ. ਡੀ. ਐੱਫ. ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਅਮਰੀਕਾ ਅਤੇ ਚੀਨ ਵਿਚਾਲੇ ਵਿਗੜੇ ਸੰਬੰਧਾਂ ਕਾਰਨ ਮੰਗਲਵਾਰ ਤੋਂ ਸੋਨੇ ਦੀ ਖਰੀਦ ਦੀ ਗਤੀਵਿਧੀ ਵੇਖੀ ਜਾ ਰਹੀ ਹੈ।" ਵਾਇਰਸ ਦੇ ਵੱਧਦੇ ਮਾਮਲਿਆਂ ਨੇ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਸਮਰਥਨ ਕੀਤਾ।


author

Sanjeev

Content Editor

Related News