ਸੋਨੇ ਦੇ ਚੜ੍ਹੇ ਰੇਟ, ਜਾਣੋ ਅੱਜ ਦਾ ਮੁੱਲ
Monday, Jul 24, 2017 - 03:15 PM (IST)
ਨਵੀਂ ਦਿੱਲੀ— ਸਥਾਨਕ ਗਹਿਣਾ ਕਾਰੋਬਾਰੀਆਂ ਦੀ ਮੰਗ ਵਧਣ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 160 ਰੁਪਏ ਵਧ ਕੇ 29,310 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਇਸ ਕੀਮਤੀ ਧਾਤ ਦੀ ਚਮਕ ਕਮਜ਼ੋਰ ਪਈ। ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਨਾਲ 29,160 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਹ ਉਚਾਈ ਇਸ ਤੋਂ ਪਹਿਲਾਂ 4 ਜੁਲਾਈ ਨੂੰ ਦੇਖੀ ਗਈ ਸੀ। ਗਿੰਨੀ ਦਾ ਮੁੱਲ 24,400 ਰੁਪਏ 'ਤੇ ਸਥਿਰ ਰਿਹਾ।
ਉੱਥੇ ਹੀ ਕਮਜ਼ੋਰ ਸੰਸਾਰਕ ਰੁਖ਼ ਵਿਚਕਾਰ ਚਾਂਦੀ 250 ਰੁਪਏ ਘੱਟ ਕੇ 39,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਗਹਿਣਾ ਨਿਰਮਾਤਾਵਾਂ ਦੀ ਅਗਾਮੀ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਗਈ ਖਰੀਦਦਾਰੀ ਨਾਲ ਸੋਨੇ 'ਚ ਤੇਜ਼ੀ ਆਈ। ਹਾਲਾਂਕਿ, ਸੰਸਾਰਕ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਕਾਰਨ ਇਹ ਤੇਜ਼ੀ ਸੀਮਤ ਰਹੀ। ਸੰਸਾਰਕ ਪੱਧਰ 'ਤੇ ਸੋਨਾ 0.10 ਫੀਸਦੀ ਟੁੱਟ ਕੇ 1,253.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉੱਥੇ ਹੀ, ਚਾਂਦੀ 0.42 ਫੀਸਦੀ ਦੇ ਨੁਕਸਾਨ ਨਾਲ 16.43 ਡਾਲਰ ਪ੍ਰਤੀ ਔਂਸ 'ਤੇ ਰਹੀ।
