ਸੋਨਾ ਸਸਤਾ ਹੋਣ ਦੀ ਕਰ ਰਹੇ ਹੋ ਉਡੀਕ ! ਮਾਰਚ ਵਿਚ ਲੱਗ ਸਕਦੈ ਇਹ ਝਟਕਾ

02/10/2020 3:27:25 PM

ਕੋਲਕਾਤਾ— ਸੋਨੇ ਦੀ ਕੀਮਤ 'ਚ ਭਾਰੀ ਵਾਧਾ ਹੋਣ ਦਾ ਖਦਸ਼ਾ ਹੈ। 'ਸਰਬ ਭਾਰਤੀ ਰਤਨ ਤੇ ਜਿਊਲਰੀ ਡੋਮੈਸਟਿਕ ਕੌਂਸਲ' ਨੇ ਕੋਰੋਨਾਵਾਇਰਸ ਦੇ ਵੱਧ ਰਹੇ ਸੰਕਟ ਕਾਰਨ ਸੰਭਾਵਨਾ ਜਤਾਈ ਹੈ ਕਿ ਮਾਰਚ ਦੇ ਮਿਡ ਤੱਕ ਸੋਨੇ ਦੀ ਕੀਮਤ 44 ਹਾਜ਼ਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।


ਚੀਨ 'ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਮੌਤ ਅਤੇ 37 ਹਜ਼ਾਰ ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ। ਇਸ ਨਾਲ ਚੀਨ ਦੀ ਇਕਨੋਮੀ ਦੇ ਨਾਲ-ਨਾਲ ਗਲੋਬਲ ਅਰਥਵਿਵਸਥਾ 'ਤੇ ਸੰਕਟ ਮੰਡਰਾ ਰਿਹਾ ਹੈ। ਭਾਰਤ ਸਮੇਤ 24 ਦੇਸ਼ਾਂ 'ਚ ਇਹ ਪੈਰ ਪਸਾਰ ਚੁੱਕਾ ਹੈ। ਇਸ ਨਾਲ ਵਪਾਰ ਅਤੇ ਸੈਰ-ਸਪਾਟਾ ਖੇਤਰ ਦੇ ਖਾਸਾ ਪ੍ਰਭਾਵਿਤ ਹੋਣ ਕਾਰਨ ਨਿਵੇਸ਼ਕ ਇਕੁਇਟੀ ਦੀ ਬਜਾਏ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ 'ਚ ਪੈਸਾ ਲਾ ਰਹੇ ਹਨ, ਜਿਸ ਨਾਲ ਇਸ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ।

ਉੱਥੇ ਹੀ, ਇੰਡਸਟਰੀ ਨੇ ਫਰਵਰੀ 'ਚ ਸੋਨੇ ਦੀ ਮੰਗ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ 20-25 ਫੀਸਦੀ ਘਟਣ ਦੀ ਸੰਭਾਵਨਾ ਜਤਾਈ ਹੈ ਕਿਉਂਕਿ ਬਾਜ਼ਾਰ 'ਚ ਇਸ ਦੀ ਕੀਮਤ ਲਗਭਗ 42,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ, ਜਿਸ ਕਾਰਨ ਖਰੀਦਦਾਰ ਇਸ ਨੂੰ ਹੱਥ ਨਹੀਂ ਪਾ ਰਹੇ ਹਨ। ਬਾਜ਼ਾਰ 'ਚ ਘੱਟ ਮੰਗ ਕਾਰਨ ਸਰਾਫਾ ਡੀਲਰਾਂ ਵੱਲੋਂ ਜਿਊਲਰਾਂ ਨੂੰ 2-3 ਡਾਲਰ ਪ੍ਰਤੀ ਔਂਸ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਦਾ ਫਾਇਦਾ ਉਹ ਗਾਹਕਾਂ ਨੂੰ ਵੀ ਦੇ ਰਹੇ ਹਨ। ਇੰਡਸਟਰੀ 'ਚ ਇਹ ਡਰ ਹੈ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਪੈਦਾ ਹੋਈ ਅਨਿਸ਼ਚਿਤਤਾ ਦੇ ਨਤੀਜੇ ਵਜੋਂ ਆਉਣ ਵਾਲੇ ਹਫਤਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ। ਵਿਸ਼ਵ ਪੱਧਰ 'ਤੇ ਘੱਟ ਵਿਆਜ ਦਰਾਂ ਕਾਰਨ ਵੀ ਕੀਮਤਾਂ 'ਚ ਬੜ੍ਹਤ ਦਰਜ ਹੋ ਰਹੀ ਹੈ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾਵਿਦੇਸ਼ ਪੜ੍ਹਨਾ ਹੋਣ ਜਾ ਰਿਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਟੈਕਸਯੂਰਪ ਘੁੰਮਣਾ ਹੁਣ ਮਹਿੰਗਾ, ਵੀਜ਼ਾ ਫੀਸ ਵਧੀ, ► ਇੰਪੋਰਟ ਤੇ EXPORTs ਲਈ ਨਵਾਂ ਨਿਯਮ, 15 ਨੂੰ ਹੋਣ ਜਾ ਰਿਹੈ ਲਾਜ਼ਮੀ


Related News