5500 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

Sunday, Sep 06, 2020 - 02:31 PM (IST)

5500 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਵਿਚ ਆਖ਼ਰੀ ਕਾਰੋਬਾਰੀ ਹਫ਼ਤੇ ਵਿਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵੇਖਿਆ ਜਾਵੇ ਤਾਂ ਆਖ਼ਰੀ 3 ਦਿਨਾਂ ਵਿਚ ਹੀ ਸੋਨਾ ਕਰੀਬ 800 ਰੁਪਏ ਪ੍ਰਤੀ 10 ਗ੍ਰਾਮ ਡਿਗਿਆ ਹੈ। ਉਥੇ ਹੀ ਜੇਕਰ ਪਿਛਲੇ 1 ਮਹੀਨੇ ਦਾ ਡਾਟਾ ਵੇਖੋ ਤਾਂ ਪਤਾ ਲੱਗਦਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਕਰੀਬ 5500 ਰੁਪਏ ਤੱਕ ਦੀ ਗਿਰਾਵਟ ਆ ਚੁੱਕੀ ਹੈ। ਇੰਨਾ ਹੀ ਨਹੀਂ ਸੋਨੇ ਦੀਆਂ ਡਿੱਗਦੀਆਂ ਕੀਮਤਾਂ ਦੇ ਬਾਵਜੂਦ ਡੀਲਰਾਂ ਨੇ ਸੋਨੇ 'ਤੇ ਡਿਸਕਾਊਂਟ ਦਿੱਤੇ ਹਨ। ਦੱਸ ਦੇਈਏ ਕਿ ਫਿਲਹਾਲ ਸੋਨਾ 50,690 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਆ ਚੁੱਕਾ ਹੈ। ਚਾਂਦੀ ਦੀਆਂ ਕੀਮਤਾਂ ਵਿਚ ਵੀ ਇਸ ਦੌਰਾਨ ਕਰੀਬ 1200 ਰੁਪਏ ਤੱਕ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ:  ਜ਼ਰੂਰੀ ਸੂਚਨਾ : ਕਬਾੜ 'ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਨਵੀਂ ਪਾਲਿਸੀ ਲਿਆ ਰਹੀ ਹੈ ਮੋਦੀ ਸਰਕਾਰ

ਪਿਛਲੇ ਮਹੀਨੇ 7 ਅਗਸਤ ਨੂੰ ਸੋਨੇ ਨੇ ਆਪਣਾ ਉੱਚਾ ਪੱਧਰ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56,200 ਰੁਪਏ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਯਾਨੀ ਮਹੀਨੇ ਭਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਕਰੀਬ 5500 ਰੁਪਏ ਦੀ ਗਿਰਾਵਟ ਆਈ ਹੈ। ਯਾਨੀ ਕਿ ਮਹੀਨੇ ਭਰ ਵਿਚ ਸੋਨਾ 10 ਫ਼ੀਸਦੀ ਤੱਕ ਡਿੱਗ ਗਿਆ। ਯਾਨੀ ਸੋਨੇ ਦੀਆਂ ਕੀਮਤਾਂ ਵਿਚ ਇੰਨੀ ਤਗੜੀ ਗਿਰਾਵਟ ਆਈ ਹੈ ਕਿ ਇਹ ਸਮੇਂ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਸੋਨੇ ਵਿਚ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਹੈ ਉਮੀਦ ਤੋਂ ਚੰਗਾ ਆਇਆ ਅਮਰੀਕਾ ਦਾ ਰੋਜ਼ਗਾਰ ਦਾ ਡਾਟਾ। ਇਸ ਦੀ ਵਜ੍ਹਾ ਨਾਲ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ, ਜਿਸ ਨੇ ਸੋਨੇ 'ਤੇ ਦਬਾਅ ਵਧਾ ਦਿੱਤਾ ਹੈ। ਇਸ ਵੱਧਦੇ ਦਬਾਅ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਭਾਰਤ ਵਿਚ ਗਿਰਾਵਟ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ

ਜੇ ਗੱਲ ਕਰੀਏ ਚਾਂਦੀ ਦਾ ਤਾਂ ਪਿਛਲੇ ਮਹੀਨੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਤਗੜੀ ਗਿਰਾਵਟ ਦੇਖੀ ਗਈ ਹੈ। ਮਹੀਨੇ ਭਰ ਵਿਚ ਚਾਂਦੀ ਕਰੀਬ 10,000 ਰੁਪਏ ਤੱਕ ਸਸਤੀ ਹੋਈ ਹੈ। ਪਿਛਲੇ ਹਫ਼ਤੇ ਵਿਚ ਚਾਂਦੀਆਂ ਕੀਮਤਾਂ ਵਿਚ 1200 ਰੁਪਏ ਤੋਂ ਵੀ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।


author

cherry

Content Editor

Related News