ਸੋਨੇ 'ਚ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪਾਰ, ਨਿਵੇਸ਼ਕਾਂ ਦੀ ਫਿਰ ਹੋਵੇਗੀ 'ਚਾਂਦੀ'

4/14/2021 11:39:54 AM

ਨਵੀਂ ਦਿੱਲੀ- ਜਿਵੇਂ ਕਿ ਕੋਰੋਨਾ ਵਾਇਰਸ ਮਹਾਮਾਰੀ ਸੰਸਾਰ ਭਰ ਵਿਚ ਫ਼ੈਲ ਰਹੀ ਹੈ, ਅਜਿਹੇ ਵਿਚ ਗੋਲਡ ਨਿਵੇਸ਼ਕਾਂ ਦਾ ਰੁਝਾਨ ਇਕ ਵਾਰ ਫਿਰ ਸੋਨੇ ਵੱਲ ਵੱਧ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਕੀਮਤ 47 ਹਜ਼ਾਰ ਦਾ ਪੱਧਰ ਛੂਹ ਗਈ ਹੈ ਅਤੇ ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 545 ਰੁਪਏ ਦੀ ਬੜ੍ਹਤ ਨਾਲ 46,964 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਹੈ। ਇਸ ਤੋਂ ਪਹਿਲਾਂ ਇਸ ਸਾਲ 8 ਮਾਰਚ, 2021 ਨੂੰ ਸੋਨੇ ਦੀ ਕੀਮਤ 44,431 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਸੀ।

ਕਮੋਡਿਟੀ ਮਹਾਰਾਂ ਮੁਤਾਬਕ, ਗੋਲਡ ਨਿਵੇਸ਼ਕ ਕੀਮਤਾਂ ਡਿੱਗਣ ਦੀ ਸਥਿਤੀ ਵਿਚ ਖ਼ਰੀਦਦਾਰੀ ਦੀ ਰਣਨੀਤੀ ਬਣਾਈ ਰੱਖਣ ਕਿਉਂਕਿ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਇਕੁਇਟੀ ਰਿਟਰਨ ਵਿਚ ਕਮੀ ਕਾਰਨ ਸੋਨਾ ਇਕ ਵਾਰ ਫਿਰ 'ਇਨਵੈਸਟਰਸ ਹੇਵਨ' ਦੇ ਤੌਰ 'ਤੇ ਉਭਰ ਸਕਦਾ ਹੈ।

ਇਹ ਵੀ ਪੜ੍ਹੋ- 5G ਸੇਵਾ ਸ਼ੁਰੂ ਕਰਨ ਦੀ ਤਿਆਰੀ 'ਚ AIRTEL, ਮਿਲੇਗਾ ਸੁਪਰਫਾਸਟ ਨੈੱਟ

ਸਰਾਫਾ ਮਾਹਰਾਂ ਦਾ ਕਹਿਣਾ ਹੈ ਕਿ ਐੱਮ. ਸੀ. ਐਕਸ. 'ਤੇ ਸ਼ਾਰਟ ਟਰਮ ਵਿਚ ਸੋਨੇ ਦੀ ਕੀਮਤ 48,000 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦੀ ਹੈ, ਜਦੋਂ ਕਿ ਅਗਲੇ ਛੇ ਮਹੀਨਿਆਂ ਵਿਚ 50,500 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਹੋ ਸਕਦੀ ਹੈ। ਮੋਤੀਲਾਲ ਓਸਵਾਲ ਵਿਚ ਰਿਸਰਚ ਵਿਭਾਗ ਦੇ ਉਪ ਮੁਖੀ ਅਮਿਤ ਸਜੇਜਾ ਮੁਤਾਬਕ, ਸੋਨੇ ਵਿਚ ਇਸ ਸਮੇਂ ਤੇਜ਼ੀ ਕੋਵਿਡ-19 ਮਾਮਲੇ ਵਧਣ ਕਾਰਨ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਨਜ਼ਦੀਕ ਆ ਰਿਹਾ ਹੈ, ਜਿਸ ਨਾਲ ਸੋਨੇ ਨੂੰ ਹੋਰ ਸਮਰਥਨ ਮਿਲੇਗਾ।

ਇਹ ਵੀ ਪੜ੍ਹੋ- ਇਨ੍ਹਾਂ 'ਚੋਂ ਦੋ ਸਰਕਾਰੀ ਬੈਂਕਾਂ ਨੂੰ ਕੀਤਾ ਜਾ ਸਕਦੈ ਪ੍ਰਾਈਵੇਟ, ਅੱਜ ਲੱਗੇਗੀ ਮੋਹਰ

►ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਤੁਹਾਡੀ ਕੀ ਹੈ ਰਾਇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor Sanjeev