ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਟੁੱਟਿਆ ਸੋਨੇ ਦਾ ਭਾਅ, ਚਾਂਦੀ ਵੀ ਹੋਈ ਸਸਤੀ

Monday, May 02, 2022 - 02:48 PM (IST)

ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਟੁੱਟਿਆ ਸੋਨੇ ਦਾ ਭਾਅ, ਚਾਂਦੀ ਵੀ ਹੋਈ ਸਸਤੀ
ਨਵੀਂ ਦਿੱਲੀ - ਸੋਮਵਾਰ ਨੂੰ ਮਲਟੀਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਸੋਨਾ 1.08 ਫੀਸਦੀ ਡਿੱਗ ਕੇ 51,195 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦਕਿ ਚਾਂਦੀ 1.63 ਫੀਸਦੀ ਡਿੱਗ ਕੇ 63,301 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਕੱਲ੍ਹ ਦਾ ਦਿਨ ਸੋਨਾ ਖਰੀਦਣਾ ਲਈ ਮੰਨਿਆ ਜਾਂਦਾ ਹੈ ਸ਼ੁਭ 
ਧਿਆਨ ਯੋਗ ਹੈ ਕਿ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਅਜਿਹੇ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਰਾਹਤ ਦੇਣ ਵਾਲੀ ਹੈ। ਦੱਸ ਦੇਈਏ ਕਿ ਐਕਸਾਈਜ਼ ਡਿਊਟੀ, ਸਟੇਟ ਟੈਕਸ ਅਤੇ ਮੇਕਿੰਗ ਚਾਰਜ ਦੇ ਕਾਰਨ ਦੇਸ਼ ਭਰ ਵਿੱਚ ਸੋਨੇ ਦੇ ਗਹਿਣਿਆਂ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਦੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ।
ਗਹਿਣੇ ਬਣਾਉਣ ਲਈ ਕੀਤੀ ਜਾਂਦੀ ਹੈ 22 ਕੈਰੇਟ ਸੋਨੇ ਦੀ ਵਰਤੋਂ 
ਇੱਥੇ ਦੱਸ ਦੇਈਏ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ ਸਿਰਫ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999 ਲਿਖਿਆ ਹੋਇਆ ਹੈ, ਜਦੋਂ ਕਿ 23 ਕੈਰੇਟ 958, 22 ਕੈਰੇਟ 916, 21 ਕੈਰੇਟ 875 ਅਤੇ 18 ਕੈਰੇਟ 750 ਲਿਖਿਆ ਹੁੰਦਾ ਹੈ।
ਇਹ ਵੀ ਪੜ੍ਹੋ : 
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।




author

Harinder Kaur

Content Editor

Related News