ਗਹਿਣਾ ਮੰਗ ਘਟਣ ਨਾਲ ਸੋਨੇ-ਚਾਂਦੀ ਦੀ ਚਮਕ ਫਿੱਕੀ

Wednesday, Nov 20, 2019 - 04:42 PM (IST)

ਗਹਿਣਾ ਮੰਗ ਘਟਣ ਨਾਲ ਸੋਨੇ-ਚਾਂਦੀ ਦੀ ਚਮਕ ਫਿੱਕੀ

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਦੇ ਦੌਰਾਨ ਸਰਾਫਾ ਬਾਜ਼ਾਰ 'ਚ ਗਹਿਣਾ ਨਿਰਮਾਤਾਵਾਂ ਵਲੋਂ ਗਾਹਕੀ ਘਟਣ ਨਾਲ ਸੋਨਾ ਬੁੱਧਵਾਰ ਨੂੰ 150 ਰੁਪਏ ਟੁੱਟ ਕੇ 39,470 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ।
ਚਾਂਦੀ ਵੀ 20 ਰੁਪਏ ਫਿਸਲ ਕੇ 46,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਅਤੇ ਚੀਨ ਦੇ ਵਿਚਕਾਰ ਕਰੀਬ ਇਕ ਸਾਲ ਤੋਂ ਜਾਰੀ ਵਪਾਰ ਯੁੱਧ 'ਚ ਤਣਾਅ ਵਧਣ ਨਾਲ ਸੋਨੇ 'ਚ ਤੇਜ਼ੀ ਦੇਖੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਚੀਨ ਦੇ ਇਸ ਮੁੱਦੇ 'ਤੇ ਸਮਝੌਤਾ ਨਹੀਂ ਹੁੰਦਾ ਹੈ ਤਾਂ ਚੀਨ ਤੋਂ ਆਯਾਤਿਤ ਅਤੇ ਸਾਮਾਨਾਂ 'ਤੇ ਆਯਾਤ ਡਿਊਟੀ ਵਧਾਈ ਦਾ ਸਕਦੀ ਹੈ। ਇਸ ਨਾਲ ਸੋਨਾ ਹਾਜ਼ਿਰ ਅੱਜ 1.60 ਡਾਲਰ ਚੜ੍ਹ ਕੇ 1,475.75 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਵੀ ਇਸ 'ਚ ਕਰੀਬ ਅੱਧਾ ਫੀਸਦੀ ਦੀ ਤੇਜ਼ੀ ਰਹੀ ਸੀ।


author

Aarti dhillon

Content Editor

Related News