ਦੀਵਾਲੀ-ਕ੍ਰਿਸਮਸ ਤੱਕ ਸੋਨਾ-ਚਾਂਦੀ ਕਰਾ ਸਕਦੇ ਹਨ ਇੰਨੀ ਕਮਾਈ

08/30/2020 8:18:37 PM

ਨਵੀਂ ਦਿੱਲੀ— ਤਿਉਹਾਰੀ ਮੌਸਮ ਤੇ ਵਿਆਹਾਂ ਦੇ ਮਹੀਨੇ ਸ਼ੁਰੂ ਹੋਣ ਕਾਰਨ ਸੋਨੇ ਅਤੇ ਚਾਂਦੀ 'ਚ ਫਿਰ ਤੋਂ ਤੇਜ਼ੀ ਆ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਇਕ ਵੱਡਾ ਕਾਰਨ ਸਰਾਧ ਵੀ ਹੈ, ਜੋ 1 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ 17 ਸਤੰਬਰ ਤੱਕ ਚੱਲਣਗੇ। ਭਾਰਤ 'ਚ ਇਸ ਦੌਰਾਨ ਸੋਨਾ-ਚਾਂਦੀ ਖਰੀਦਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ।

ਹਾਲਾਂਕਿ, ਇਸ ਮਗਰੋਂ ਦੀਵਾਲੀ-ਕ੍ਰਿਸਮਸ ਤੱਕ ਸੋਨੇ ਤੋਂ ਤਕਰੀਬਨ 10 ਫੀਸਦੀ ਅਤੇ ਚਾਂਦੀ ਤੋਂ ਤਕਰੀਬਨ 15 ਫੀਸਦੀ ਤੱਕ ਦਾ ਰਿਟਰਨ ਮਿਲਣ ਦੀ ਪੂਰੀ ਸੰਭਾਵਨਾ ਹੈ। ਏਂਜਲ ਬ੍ਰੋਕਿੰਗ 'ਚ ਕਮੋਡਿਟੀ ਤੇ ਕਰੰਸੀ ਰਿਸਰਚ ਦੇ ਉਪ ਮੁਖੀ ਅਨੁਜ ਗੁਪਤਾ ਨੇ ਕਿਹਾ ਕਿ ਸ਼ਰਾਧਾਂ ਤੋਂ ਪਿੱਛੋਂ ਇਸ ਵਾਰ ਤਿਉਹਾਰੀ ਮੌਸਮ ਪੂਰੇ ਇਕ ਮਹੀਨੇ ਦੀ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ। ਸ਼ਰਾਧ 17 ਸਤੰਬਰ ਨੂੰ ਖ਼ਤਮ ਹੋਣਗੇ ਅਤੇ ਨਰਾਤਿਆਂ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ। ਇਸ ਲਈ ਸ਼ਰਾਧਾਂ ਤੋਂ ਬਾਅਦ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਤੁਰੰਤ ਵਧਣ ਦੀ ਸੰਭਾਵਨਾ ਨਹੀਂ ਹੈ। ਇਸ ਧਾਰਨਾਂ ਕਾਰਨ ਵੀ ਦੋਹਾਂ ਕੀਮਤੀ ਧਾਤਾਂ 'ਚ ਗਿਰਾਵਟ ਹੈ।

ਸੋਨਾ ਵਾਪਸ 56,000 ਰੁਪਏ ਤੱਕ ਜਾਣ ਦੀ ਸੰਭਾਵਨਾ-
ਉਨ੍ਹਾਂ ਕਿਹਾ ਕਿ ਤਿਉਹਾਰੀ ਮੌਸਮ ਨਰਾਤਿਆਂ ਤੋਂ ਸ਼ੁਰੂ ਹੋ ਕੇ ਦੀਵਾਲੀ ਅਤੇ ਕ੍ਰਿਸਮਸ ਤੱਕ ਯਾਨੀ ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਕਾਫ਼ੀ ਖਰੀਦਦਾਰੀ ਅਤੇ ਨਿਵੇਸ਼ ਹੁੰਦਾ ਹੈ। ਗੁਪਤਾ ਨੇ ਕਿਹਾ ਕਿ ਦੀਵਾਲੀ-ਕ੍ਰਿਸਮਸ ਤੱਕ ਸੋਨਾ ਵਾਪਸ ਤਕਰੀਬਨ 56,000 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 70,000-80,000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਪੱਧਰ ਛੂਹ ਸਕਦੀ ਹੈ, ਯਾਨੀ ਇਸ ਦੌਰਾਨ ਸੋਨੇ 'ਚ ਤਕਰੀਬਨ 10 ਫੀਸਦੀ ਅਤੇ ਚਾਂਦੀ 'ਚ ਤਕਰੀਬਨ 15 ਫੀਸਦੀ ਦੀ ਤੇਜ਼ੀ ਆ ਸਕਦੀ ਹੈ।

PunjabKesari

ਕੀ ਖਰੀਦਿਆ ਜਾਵੇ- ਗੋਲਡ ਈ. ਟੀ. ਐੱਫ. ਜਾਂ ਸਾਵਰੇਨ ਗੋਲਡ ਬਾਂਡ? ਇਸ ਸਵਾਲ ਦੇ ਜਵਾਬ 'ਚ ਗੁਪਤਾ ਨੇ ਕਿਹਾ ਕਿ ਇਸ ਮਾਹੌਲ 'ਚ ਈ. ਟੀ. ਐੱਫ. 'ਚ ਨਿਵੇਸ਼ ਕਰਨਾ ਬਿਹਤਰ ਹੋਵੇਗਾ ਕਿਉਂਕਿ ਸਾਵਰੇਨ ਗੋਲਡ ਬਾਂਡ 'ਚ ਨਿਵੇਸ਼ ਘੱਟੋ-ਘੱਟ 5 ਸਾਲ ਲਈ ਲਾਕ ਹੋ ਜਾਵੇਗਾ, ਜਿਸ ਦਾ ਤਿਉਹਾਰੀ ਮੌਸਮ ਦੀ ਤੇਜ਼ੀ ਦਾ ਫਾਇਦਾ ਨਿਵੇਸ਼ਕ ਨਹੀਂ ਲੈ ਸਕਣਗੇ। ਇਸ ਲਈ ਈ. ਟੀ. ਐੱਫ. 'ਚ ਨਿਵੇਸ਼ ਬਿਹਤਰ ਰਹਿ ਸਕਦਾ ਹੈ ਅਤੇ ਦੀਵਾਲੀ ਦੇ ਆਸਪਾਸ ਉਸ ਨੂੰ ਵੇਚ ਸਕਦੇ ਹਨ।


Sanjeev

Content Editor

Related News