ਕਮਜ਼ੋਰ ਮੰਗ ਨਾਲ ਸੋਨਾ 400 ਰੁਪਏ ਟੁੱਟਿਆ

07/12/2019 2:49:55 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ ਦੀ ਤੇਜ਼ੀ ਦੇ ਦੌਰਾਨ ੱਦਿੱਲੀ ਸਰਾਫਾ ਬਾਜ਼ਾਰ 'ਚ ਗਾਹਕੀ ਕਮਜ਼ੋਰ ਰਹਿਣ ਨਾਲ ਸੋਨਾ 400 ਰੁਪਏ ਫਿਸਲ ਕੇ 35,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 125 ਰੁਪਏ ਦੀ ਗਿਰਾਵਟ ਦੇ ਨਾਲ 39,075 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਵਿਦੇਸ਼ਾਂ 'ਚ ਸੋਨਾ ਹਾਜ਼ਿਰ 5.10 ਡਾਲਰ ਚੜ੍ਹ ਕੇ 1,409.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 5.10 ਡਾਲਰ ਦੇ ਵਾਧੇ 'ਚ 1,411.80 ਡਾਲਰ ਪ੍ਰਤੀ ਔਂਸ ਬੋਲਿਆ ਗਿਆਹੈ। ਬਾਜ਼ਾਰ ਵਿਸ਼ਲੇਸ਼ਕਾਂ ਦੇ ਅਨੁਸਾਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਤਣਾਅ ਵਧਣ ਨਾਲ ਨਿਵੇਸ਼ਕਾਂ ਨੇ ਸੁਰੱਖਿਅਤ ਧਾਤੂ ਦਾ ਰੁਖ ਕੀਤਾ ਹੈ। ਇਸ ਨਾਲ ਸੋਨੇ ਦੀ ਮੰਗ ਅਤੇ ਇਸ ਦੀ ਕੀਮਤ 'ਚ ਤੇਜ਼ੀ ਦੇਖੀ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.04 ਡਾਲਰ ਚਮਕ ਕੇ 15.14 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


Aarti dhillon

Content Editor

Related News