ਰਿਕਾਰਡ ਪੱਧਰ ਨਾਲੋਂ ਅਜੇ ਵੀ 7600 ਰੁਪਏ ਸਸਤਾ ਮਿਲ ਰਿਹੈ ਸੋਨਾ, ਜਾਣੋ ਮਾਹਰਾਂ ਦੀ ਰਾਏ

Sunday, May 23, 2021 - 07:34 PM (IST)

ਰਿਕਾਰਡ ਪੱਧਰ ਨਾਲੋਂ ਅਜੇ ਵੀ 7600 ਰੁਪਏ ਸਸਤਾ ਮਿਲ ਰਿਹੈ ਸੋਨਾ, ਜਾਣੋ ਮਾਹਰਾਂ ਦੀ ਰਾਏ

ਨਵੀਂ ਦਿੱਲੀ - ਕੋਰੋਨਾ ਸੰਕਟ ਦੀ ਦੂਜੀ ਲਹਿਰ ਵਿਚ ਸੋਨੇ-ਚਾਂਦੀ ਦੀ ਕੀਮਤ ਵਿਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਕੀਮਤ ਕਈ ਦਿਨਾਂ ਤੋਂ ਲਗਾਤਾਰ ਮੱਧਮ ਰਫ਼ਤਾਰ ਨਾਲ ਵਧ ਰਹੀ ਹੈ। ਪਰ ਆਉਣ ਵਾਲੇ ਦਿਨਾਂ ਵਿਚ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ। ਮਾਹਰਾਂ ਵਲੋਂ ਨਵੇਂ ਰਿਕਾਰਡ ਕਾਇਮ ਕਰਨ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ।

ਇਸ ਹਫਤੇ ਸਰਾਫਾ ਬਾਜ਼ਾਰਾਂ ਵਿਚ 24 ਕੈਰਟ ਸੋਨੇ ਦੀ ਕੀਮਤ 796 ਰੁਪਏ ਤੱਕ ਵਧ ਗਈ ਹੈ। ਇਸ ਦੇ ਨਾਲ ਹੀ ਚਾਂਦੀ ਵੀ ਤਕਰੀਬਨ 885 ਰੁਪਏ ਮਹਿੰਗੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਭਾਰਤੀਆਂ ਨਾਲੋਂ ਅਮੀਰ ਹੋਏ ਬੰਗਲਾਦੇਸ਼ੀ, IMF ਦੀ ਭਵਿੱਖਵਾਣੀ 'ਤੇ ਲੱਗੀ ਮੋਹਰ

ਇਸ ਤੋਂ ਇਲਾਵਾ ਜੇ ਅਸੀਂ ਸਿਰਫ ਮਈ ਦੇ ਮਹੀਨੇ ਦੀ ਗੱਲ ਕਰੀਏ ਤਾਂ ਹੁਣ ਤੱਕ ਸੋਨੇ ਦੀ ਕੀਮਤ ਵਿਚ 1762 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦੇਖਿਆ ਜਾ ਰਿਹਾ ਹੈ। ਚਾਂਦੀ ਨੇ ਸੋਨੇ ਨਾਲੋਂ ਜ਼ਿਆਦਾ ਲੰਮੀ ਛਾਲ ਮਾਰਦਿਆ 3445 ਰੁਪਏ ਦਾ ਵਾਧਾ ਦਰਜ ਕੀਤਾ ਹੈ।

ਉੱਚ ਪੱਧਰ ਨਾਲੋਂ ਅਜੇ ਵੀ ਸਸਤਾ ਮਿਲ ਰਿਹੈ ਸੋਨਾ

ਸੋਨਾ ਭਾਵੇਂ ਆਪਣੀ ਮਧੱਮ ਰਫ਼ਤਾਰ ਨਾਲ ਵਾਧਾ ਦਰਜ ਕਰ ਰਿਹਾ ਹੈ ਪਰ ਇਹ ਆਪਣੇ ਹੁਣ ਤੱਕ ਦੇ ਉੱਚ ਪੱਧਰ ਨਾਲੋਂ ਅਜੇ ਵੀ ਬਹੁਤ ਸਸਤਾ ਵਿਕ ਰਿਹਾ ਹੈ। ਸੋਨਾ ਇਸ ਸਮੇਂ ਰਿਕਾਰਡ ਉੱਚੇ ਨਾਲੋਂ ਲਗਭਗ 7600 ਰੁਪਏ ਸਸਤਾ ਹੈ। ਅਗਸਤ 2020 ਵਿਚ 10 ਗ੍ਰਾਮ ਸੋਨੇ ਦੀ ਕੀਮਤ 56 ਹਜ਼ਾਰ ਰੁਪਏ ਤੋਂ ਪਾਰ ਪਹੁੰਚ ਗਈ ਸੀ।

ਇਹ ਵੀ ਪੜ੍ਹੋ : IRDA ਨੇ ਪਾਲਸੀ ਬਾਜ਼ਾਰ 'ਤੇ ਲਗਾਇਆ 24 ਲੱਖ ਰੁਪਏ ਦਾ ਜੁਰਮਾਨਾ

ਜ਼ਿਕਰਯੋਗ ਹੈ ਕਿ ਪਿਛਲੇ ਡੇਢ ਮਹੀਨਿਆਂ ਤੋਂ ਹੀ ਸੋਨੇ ਦੀ ਕੀਮਤ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸੋਨੇ ਦੀਆਂ ਦਰਾਂ ਬਹੁਤ ਘੱਟ ਪੱਧਰ 'ਤੇ ਕਾਰੋਬਾਰ ਕਰ ਰਹੀਆਂ ਸਨ। ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਣ ਵੇਲੇ 24 ਕੈਰੇਟ ਦੇ ਸੋਨੇ ਦੀ ਕੀਮਤ 48,553 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ, ਵੀਰਵਾਰ ਨੂੰ ਬਾਜ਼ਾਰ ਖੋਲ੍ਹਣ ਵੇਲੇ 10 ਗ੍ਰਾਮ ਸੋਨੇ ਦੀ ਕੀਮਤ 48, 593 ਸੀ ਜੋ ਬੰਦ ਹੋਣ ਦੇ ਸਮੇਂ ਘਟ ਕੇ 48,534 ਰਹਿ ਗਈ ਸੀ।

ਨਿਵੇਸ਼ ਕਰਨ ਦਾ ਵਧੀਆ ਮੌਕਾ 

ਸਦੀਆਂ ਤੋਂ ਸੋਨਾ ਨਿਵੇਸ਼ ਲਈ ਇੱਕ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਰਿਹਾ ਹੈ। ਕਿਸੇ ਵੀ ਸੰਕਟ ਦੇ ਸਮੇਂ, ਨਿਵੇਸ਼ਕ ਸੋਨੇ ਵੱਲ ਵਧੇਰੇ ਆਕਰਸ਼ਿਤ ਹੋ ਜਾਂਦੇ ਹਨ। ਨਿਵੇਸ਼ਕ ਸੁਰੱਖਿਅਤ ਨਿਵੇਸ਼ ਲਈ ਸੋਨੇ ਵੱਲ ਮੁੜ ਰਹੇ ਹਨ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਇਸ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਕੋਰੋਨਾ ਵਾਇਰਸ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਇੱਕ ਕਾਰਨ ਹੋ ਸਕਦਾ ਹੈ। ਮਾਹਰ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਸੋਨਾ 50 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਜਾਵੇਗਾ।

ਇਹ ਵੀ ਪੜ੍ਹੋ : ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News