ਸੋਨੇ ਦੇ ਨਿਵੇਸ਼ਕਾਂ ਹੱਥ ਲੱਗੀ ਨਿਰਾਸ਼ਾ, 15 ਦਿਨਾਂ ''ਚ ਲਗਭਗ 2,500 ਰੁਪਏ ਹੋਇਆ ਸਸਤਾ

Friday, Feb 17, 2023 - 01:51 PM (IST)

ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ ਵਿਚ ਰਿਕਾਰਡ ਵਾਧੇ ਦੀ ਉਮੀਦ ਲਗਾ ਕੇ ਬੈਠੇ ਨਿਵੇਸ਼ਕਾਂ ਨੂੰ ਨਿਰਾਸ਼ਾ ਹੋਣਾ ਪੈ ਰਿਹਾ ਹੈ। ਇਸ ਦਾ ਕਾਰਨ ਇਸ  ਮਹੀਨੇ 24 ਕੈਰੇਟ ਸੋਨੇ ਦੀ ਕੀਮਤ ਵਿਚ 2,454 ਰੁਪਏ ਦੀ ਗਿਰਾਵਟ ਹੈ। ਸੋਨੇ ਦੀ ਕੀਮਤ 60,000 ਰੁਪਏ ਤੱਕ ਦੇ ਰਿਕਾਰਡ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਹੀ 58,882 ਰੁਪਏ ਪ੍ਰਤੀ 10 ਗ੍ਰਾਮ  ਦੇ ਪੱਧਰ ਤੱਕ ਪਹੁੰਚ ਕੇ ਹੁਣ 56,000 ਦੇ ਪੱਧਰ 'ਤੇ ਵਾਪਸ ਪਰਤ ਆਈ ਹੈ। 

ਇਸ ਸਾਲ ਜਨਵਰੀ ਮਹੀਨੇ ਵਿਚ ਸੋਨੇ ਦੀਆਂ ਰਿਕਾਰਡ ਕੀਮਤ 58,882 ਰੁਪਏ ਪ੍ਰਤੀ 10 ਗ੍ਰਾਣ ਦਰਜ ਕੀਤੀ ਗਈ ਸੀ। ਫਰਵਰੀ ਮਹੀਨਾ ਦੇ ਨਾਲ ਹੀ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਹੜਾ ਕਿ ਅਜੇ ਤੱਕ ਜਾਰੀ ਹੈ।

ਮਾਹਰ ਅਜੇ ਵੀ ਸੋਨੇ ਦੀਆਂ ਕੀਮਤਾਂ ਵਿਚ ਰਿਕਾਰਡ ਵਾਧੇ ਦੀ ਉਮੀਦ ਲਗਾ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਆਈ ਇਹ ਗਿਰਾਵਟ ਜ਼ਿਆਦਾ ਦੇਰ ਬਣੇ ਰਹਿਣ ਦੀ ਸੰਭਾਵਨਾ ਨਹੀਂ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ

ਇਸ ਕਾਰਨ ਕੀਮਤਾਂ ਵਿਚ ਆ ਰਹੀ ਹੈ ਗਿਰਾਵਟ

 ਰਿਕਾਰਡ ਵਾਧੇ ਤੋਂ ਬਾਅਦ ਕੀਮਤਾਂ ਵਿਚ ਗਿਰਾਵਟ ਆਉਣਾ ਸੁਭਾਵਿਕ
ਫੈੱਡ ਵਲੋਂ ਵਿਆਜ ਦਰਾਂ ਵਿਚ ਵਾਧੇ ਦੇ ਸੰਕੇਤ ਕਾਰਨ 
ਡਾਲਰ ਵਿਚ ਮਜ਼ਬੂਤੀ
ਅਮਰੀਕਾ ਦੇ ਮਜ਼ਬੂਤ ਆਰਥਿਕ ਅੰਕੜਿਆਂ ਕਾਰਨ

ਇਹ ਵੀ ਪੜ੍ਹੋ : Elon Musk ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੇ ਕਰੀਬ, ਮੁਕੇਸ਼ ਅੰਬਾਨੀ ਟਾਪ 10 'ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News