ਲਾਕਡਾਉਨ 'ਚ ਸੋਨਾ ਨਵੇਂ ਇਤਿਹਾਸਕ ਪੱਧਰ 'ਤੇ, ਜਾਣੋ ਨਵੀਂ ਕੀਮਤ

04/15/2020 6:40:57 PM

ਮੁੰਬਈ - ਲਾਕਡਾਉਨ ਕਾਰਣ ਯਰੇਲੂ ਹਾਜਿਰ ਬਾਜ਼ਾਰ ਬੰਦ ਹੈ, ਪਰ ਵਾਇਦਾ ਬਾਜ਼ਾਰ ਵਿਚ ਸੋਨਾ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ। ਪਿਛਲੇ ਸੈਸ਼ਨ ਵਿਦੇਸ਼ੀ ਬਾਜ਼ਾਰ ਵਿਚ ਸੋਨੇ ਦੇ ਤੇਜ਼ ਵਾਧੇ ਦੇ ਕਾਰਨ ਬੁੱਧਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਵਿਚ ਸੋਨਾ ਇਕ ਵਾਰ ਫਿਰ ਨਵੇਂ ਉੱਚ ਪੱਧਰ 'ਤੇ ਚਲਾ ਗਿਆ। ਹਾਲਾਂਕਿ ਮੁਨਾਫਾ ਵਸੂਲੀ ਕਾਰਨ ਰਿਕਾਰਡ ਉਚਾਈ ਤੋਂ ਸੋਨੇ ਦੇ ਭਾਅ ਵਿਚ ਗਿਰਾਵਟ ਆਈ ਹੈ।ਐਮ.ਸੀ.ਐਕਸ. 'ਤੇ ਸੋਨਾ 46,785 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਨੂੰ ਛੋਹਣ ਤੋਂ ਬਾਅਦ ਮੁਨਾਫਾ ਵਸੂਲੀ ਵਧਣ ਅਤੇ ਵਿਦੇਸ਼ੀ ਬਾਜ਼ਾਰ ਵਿਚ ਬੁੱਧਵਾਰ ਨੂੰ ਕਮਜ਼ੋਰੀ ਆਉਣ ਨਾਲ ਫਿਸਲ ਗਿਆ। ਚਾਂਦੀ ਵਿਚ ਵੀ ਗਿਰਾਵਟ ਆਈ।

ਸੋਨੇ ਦੀ ਕੀਮਤ ਰਿਕਾਰਡ ਉੱਚ ਪੱਧਰ 46,785 ਰੁਪਏ 'ਤੇ ਪਹੁੰਚ ਗਈ

ਦੁਪਹਿਰ 12.23 ਵਜੇ ਮਲਟੀ ਕਮੋਡਿਟੀ ਐਕਸਚੇਂਜ ਯਾਨੀ ਐਮ.ਸੀ.ਐਕਸ. 'ਤੇ ਸੋਨੇ ਦੇ ਜੂਨ ਸਮਝੌਤੇ ਪਿਛਲੇ ਸੈਸ਼ਨ ਨਾਲੋਂ 186 ਰੁਪਏ ਦੀ ਕਮਜ਼ੋਰੀ ਦੇ ਨਾਲ 46,100 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਇਸ ਤੋਂ ਪਹਿਲਾਂ ਸੋਨੇ ਦਾ ਭਾਅ 46785 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਚਾਂਦੀ ਮਈ ਸਮਝੌਤੇ ਵਿਚ ਪਿਛਲੇ ਸੈਸ਼ਨ ਨਾਲੋਂ 142 ਰੁਪਏ ਦੀ ਗਿਰਾਵਟ ਦੇ ਨਾਲ 43614 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ, ਜਦੋਂਕਿ ਇਸ ਤੋਂ ਪਹਿਲਾਂ ਚਾਂਦੀ 44584 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੇਜ਼ੀ ਨਾਲ ਵਧੀ। 

ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ਵਿਚ ਮੰਗਲਵਾਰ ਨੂੰ ਵਿਦੇਸ਼ੀ ਫਿਊਚਰਜ਼ ਮਾਰਕੀਟ COMEX ਤੇ ਸੋਨਾ ਵਿਚ ਜ਼ੋਰਦਾਰ ਤੇਜ਼ੀ ਆਈ ਸੀ ਅਤੇ ਸੋਨੇ ਦਾ ਜੂਨ ਇਕਰਾਰਨਾਮਾ 178.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਿਹੜਾ ਕਿ ਲਗਭਗ ਅੱਠ ਸਾਲ ਦਾ ਉੱਚਾ ਪੱਧਰ ਹੈ। ਡਾ: ਭੀਮ ਰਾਓ ਅੰਬੇਦਕਰ ਜੈਅੰਤੀ 'ਤੇ ਮੰਗਲਵਾਰ ਨੂੰ ਛੁੱਟੀ ਹੋਣ ਕਾਰਨ ਘਰੇਲੂ ਫਿਊਚਰਜ਼ ਮਾਰਕੀਟ ਵਿਚ ਵਪਾਰ ਬੰਦ ਸੀ। ਇਸ ਲਈ ਬੁੱਧਵਾਰ ਨੂੰ ਐਮ.ਸੀ.ਐਕਸ. 'ਤੇ ਸੋਨਾ ਅਤੇ ਚਾਂਦੀ ਦੇ ਵਾਇਦਾ ਸਮਝੌਤੇ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਜ਼ੋਰਦਾਰ ਤੇਜ਼ੀ ਆਈ।

ਸੁਰੱਖਿਅਤ ਨਿਵੇਸ਼ ਵਜੋਂ ਸੋਨਾ ਨਿਵੇਸ਼ਕਾਂ ਦੀ ਪਹਿਲੀ ਪਸੰਦ 

ਕਮੋਡਿਟੀ ਮਾਰਕੀਟ ਦੇ ਮਾਹਰਾਂ ਨੇ ਕਿਹਾ ਕਿ ਕੋਰੋਨਾ ਦੀ ਤਬਾਹੀ ਕਾਰਨ ਸੋਨਾ ਨਿਵੇਸ਼ਕਾਂ ਦਾ ਪਸੰਦੀਦਾ ਨਿਵੇਸ਼ ਦਾ ਸਾਧਨ ਬਣਿਆ ਹੋਇਆ ਹੈ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਕਿਹਾ ਕਿ ਸੋਨੇ ਦੇ ਫੰਡਾਮੈਂਟਸਲਸ ਤੇਜ਼ ਹਨ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਕੀਤੇ ਜਾਣ ਅਤੇ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਆਰਥਿਕ ਪੈਕੇਜ ਦਿੱਤੇ ਜਾ ਰਹੇ ਹਨ ਜਿਸ ਕਾਰਨ ਸੋਨੇ ਨੂੰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਾਰਨ, ਵਿਸ਼ਵ ਭਰ ਵਿਚ ਆਰਥਿਕ ਗਤੀਵਿਧੀਆਂ ਗੜਬੜਾ ਗਈਆਂ ਹਨ ਅਤੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ਕਾਂ ਦਾ ਵਿਸ਼ਵਾਸ ਘੱਟਿਆ ਹੈ ਜਿਸ ਕਾਰਨ ਉਨ੍ਹਾਂ ਦਾ ਸੋਨੇ ਪ੍ਰਤੀ ਰੁਝਾਨ ਵਧਿਆ ਹੈ।

ਇਹ ਵੀ ਪੜ੍ਹੋ: ਲਾਕਡਾਊਨ 2 : ਬੈਂਕ ਅਤੇ ATM ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼


ਫਿਲਹਾਲ ਪੀਲੀਆਂ ਧਾਤਾਂ ਵਿਚ ਮਜ਼ਬੂਤ ​​ਰੁਝਾਨ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੋਨਾ ਹੋਰ ਮਹਿੰਗਾ ਹੋਵੇਗਾ। 


Harinder Kaur

Content Editor

Related News