ਸੋਨੇ ਦੀ ਦਰਾਮਦ ਅਪਰੈਲ-ਅਕਤੂਬਰ ਵਿਚ 47 ਪ੍ਰਤੀਸ਼ਤ ਘਟੀ
Sunday, Nov 15, 2020 - 11:58 AM (IST)
ਨਵੀਂ ਦਿੱਲੀ (ਭਾਸ਼ਾ) — ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨੇ ਅਪ੍ਰੈਲ-ਅਕਤੂਬਰ ਦੌਰਾਨ ਸੋਨੇ ਦੀ ਦਰਾਮਦ 47.42 ਫੀਸਦੀ ਘੱਟ ਕੇ 9.28 ਅਰਬ ਡਾਲਰ ਰਹਿ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਪ੍ਰਾਪਤ ਕੀਤੀ ਗਈ ਹੈ। ਸੋਨੇ ਦੀ ਦਰਾਮਦ ਮੌਜੂਦਾ ਖਾਤੇ ਦੇ ਘਾਟੇ (ਸੀਏਡੀ) ਨੂੰ ਪ੍ਰਭਾਵਤ ਕਰਦੀ ਹੈ। ਕੋਵਿਡ-19 ਮਹਾਮਾਰੀ ਕਾਰਨ ਸੋਨੇ ਦੀ ਮੰਗ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ, ਜਿਸ ਕਾਰਨ ਪੀਲੀ ਧਾਤ ਦੀ ਦਰਾਮਦ ਵਿਚ ਵੀ ਭਾਰੀ ਗਿਰਾਵਟ ਆਈ ਹੈ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ ਸੋਨੇ ਦੀ ਦਰਾਮਦ 17.64 ਅਰਬ ਡਾਲਰ ਰਹੀ ਸੀ। ਹਾਲਾਂਕਿ ਅਕਤੂਬਰ ਵਿਚ ਸੋਨੇ ਦੀ ਦਰਾਮਦ ਵਿਚ 36 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਪ੍ਰੈਲ-ਅਕਤੂਬਰ ਦੇ ਦੌਰਾਨ ਚਾਂਦੀ ਦੀ ਦਰਾਮਦ ਵੀ 64.65 ਪ੍ਰਤੀਸ਼ਤ ਘਟ ਕੇ 74.2 ਕਰੋੜ ਡਾਲਰ 'ਤੇ ਆ ਗਈ।
ਇਹ ਵੀ ਪੜ੍ਹੋ : ਚੀਨ ਨੇ ਉਡਾਇਆ PM ਦੀ ਅਪੀਲ ਦਾ ਮਜ਼ਾਕ, ਕਿਹਾ-ਚੀਨੀ LED ਦੇ ਬਿਨਾਂ ਦੀਵਾਲੀ ਹੋਵੇਗੀ 'ਕਾਲੀ'
ਸੋਨੇ ਅਤੇ ਚਾਂਦੀ ਦੀ ਦਰਾਮਦ ਵਿਚ ਆਈ ਗਿਰਾਵਟ ਨੇ ਦੇਸ਼ ਦੇ ਵਪਾਰ ਘਾਟੇ ਨੂੰ ਵੀ ਘਟਾਇਆ ਹੈ। ਦਰਾਮਦ ਅਤੇ ਨਿਰਯਾਤ ਦੇ ਵਿਚਕਾਰ ਆ ਰਹੇ ਫਰਕ ਨੂੰ ਵਪਾਰ ਘਾਟਾ ਕਿਹਾ ਜਾਂਦਾ ਹੈ। ਅਪਰੈਲ-ਅਕਤੂਬਰ ਵਿਚ ਵਪਾਰ ਘਾਟਾ ਘਟ ਕੇ 32.16 ਅਰਬ ਡਾਲਰ ਰਹਿ ਗਿਆ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ 100.67 ਅਰਬ ਡਾਲਰ ਸੀ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਸੋਨੇ ਦੀ ਜਵੈਲਰੀ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਤੌਰ 'ਤੇ ਆਯਾਤ ਕੀਤਾ ਜਾਂਦਾ ਹੈ। ਭਾਰਤ ਸਾਲਾਨਾ 800 ਤੋਂ 900 ਟਨ ਸੋਨੇ ਦੀ ਦਰਾਮਦ ਕਰਦਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿਚ ਹੀਰੇ ਅਤੇ ਗਹਿਣਿਆਂ ਦੀ ਬਰਾਮਦ 49.5 ਪ੍ਰਤੀਸ਼ਤ ਘਟ ਕੇ 11.61 ਅਰਬ ਡਾਲਰ ਰਹਿ ਗਈ ਹੈ।
ਇਹ ਵੀ ਪੜ੍ਹੋ :ਇਨ੍ਹਾਂ ਤਰੀਕਿਆਂ ਨਾਲ ਕਰੋ ਗਹਿਣਿਆਂ ਵਿਚ ਅਸਲ 'ਹੀਰੇ' ਦੀ ਪਛਾਣ