ਅਪ੍ਰੈਲ ''ਚ ਸੋਨੇ ਦਾ ਆਯਾਤ 54 ਫੀਸਦੀ ਵਧ ਕੇ 3.97 ਅਰਬ ਡਾਲਰ ''ਤੇ

05/20/2019 4:32:18 PM

ਨਵੀਂ ਦਿੱਲੀ—ਦੇਸ਼ ਦਾ ਸੋਨੇ ਦਾ ਆਯਾਤ ਅਪ੍ਰੈਲ 'ਚ 54 ਫੀਸਦੀ ਵਧ ਕੇ 3.97 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਨਾਲ ਵਪਾਰ ਘਾਟਾ ਵਧਿਆ ਹੈ ਜਿਸ ਨਾਲ ਚਾਲੂ ਖਾਤੇ ਦੇ ਘਾਟੇ (ਕੈਡ) ਲੈ ਕੇ ਚਿੰਤਾ ਦੀ ਸਥਿਤੀ ਬਣੀ ਹੈ। ਅਪ੍ਰੈਲ 2018 'ਚ ਸੋਨੇ ਦਾ ਆਯਾਤ 2.58 ਡਾਲਰ ਰਿਹਾ ਸੀ। ਵਪਾਰਕ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਨੇ ਦਾ ਆਯਾਤ ਵਾਧੇ ਨਾਲ ਦੇਸ਼ ਦਾ ਵਪਾਰ ਘਾਟਾ ਅਪ੍ਰੈਲ 'ਚ ਪੰਜ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ 15.33 ਅਰਬ ਡਾਲਰ 'ਤੇ ਪਹੁੰਚ ਗਿਆ। ਬੀਤੇ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੇਸ਼ ਦਾ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 25 ਫੀਸਦੀ 'ਤੇ ਪਹੁੰਚ ਗਿਆ ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 2.1 ਫੀਸਦੀ ਸੀ। ਕੈਡ ਵਿਦੇਸ਼ੀ ਮੁਦਰਾ ਦੀ ਨਿਕਾਸੀ ਅਤੇ ਪ੍ਰਵਾਹ ਦਾ ਅੰਤਰ ਹੁੰਦਾ ਹੈ। ਫਰਵਰੀ 'ਚ ਸੋਨੇ ਦਾ ਆਯਾਤ ਘਾਟਾ ਸੀ, ਉਸ ਦੇ ਬਾਅਦ ਇਸ ਨੇ ਦੋ ਅੰਕੀ ਵਾਧਾ ਦਰਜ ਕਰਨਾ ਸ਼ੁਰੂ ਕੀਤਾ ਸੀ। ਮਾਰਚ 'ਚ ਇਹ 31 ਫੀਸਦੀ ਵਧ ਕੇ 3.27 ਅਰਬ ਡਾਲਰ ਰਿਹਾ। ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਹੈ। ਆਯਾਤ ਨਾਲ ਮੁੱਖ ਰੂਪ ਨਾਲ ਦੇਸ਼ ਦੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕੀਤਾ ਜਾਂਦਾ ਹੈ। ਸਾਲਾਨਾ ਆਧਾਰ 'ਤੇ ਭਾਰਤ 800 ਤੋਂ 900 ਟਨ ਸੋਨੇ ਦਾ ਆਯਾਤ ਕਰਦਾ ਹੈ। ਵਿੱਤੀ ਸਾਲ 2018-19 'ਚ ਸੋਨੇ ਦਾ ਆਯਾਤ ਤਿੰਨ ਫੀਸਦੀ ਘਟ ਕੇ 32.8 ਅਰਬ ਡਾਲਰ ਰਹਿ ਗਿਆ।


Aarti dhillon

Content Editor

Related News