ਸਟੀਲ ਕੰਪਨੀਆਂ ’ਚ ਨਿਵੇਸ਼ ਕਰਨ ਵਾਲਿਆਂ ’ਤੇ ਵ੍ਹਰਿਆ ‘ਸੋਨਾ’
Friday, Apr 30, 2021 - 12:12 PM (IST)
ਮੁੰਬਈ - ਸ਼ੇਅਰ ਬਾਜ਼ਾਰ ’ਚ ਸਟੀਲ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਪਿਛਲੇ ਇਕ ਮਹੀਨੇ ’ਚ ਮਾਲਾਮਾਲ ਹੋ ਗਏ ਹਨ। ਸਟੀਲ ਦੇ ਸ਼ੇਅਰਾਂ ’ਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਪਿਛਲੇ ਇਕ ਮਹੀਨੇ ’ਚ 60 ਫੀਸਦੀ ਤੱਕ ਦੇ ਰਿਟਰਨ ਮਿਲੇ ਹਨ। ਪਿਛਲੇ ਤਿੰਨ ਦਿਨਾਂ ਤੋਂ ਤੇਜ਼ੀ ਦਿਖਾ ਰਿਹਾ ਸੈਂਸੈਕਸ ਵੀਰਵਾਰ ਨੂੰ ਅਪ੍ਰੈਲ ਮਹੀਨੇ ਦੀ ਐਕਸਪਾਇਰੀ ’ਤੇ ਥੱਕਿਆ-ਥੱਕਿਆ ਨਜ਼ਰ ਆਇਆ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ 19 ’ਚ ਗਿਰਾਵਟ ਕਾਰਨ ਇਹ 32.10 ਅੰਕਾਂ ਦੀ ਤੇਜ਼ੀ ਦਿਖਾਉਂਦੇ ਹੋਏ ਸਿਰਫ 0.06 ਫੀਸਦੀ ਉੱਪਰ 49765.94 ਅੰਕਾਂ ’ਤੇ ਬੰਦ ਹੋਇਆ ਜਦੋਂ ਕਿ ਨਿਫਟੀ ਵੀ 30.35 ਅੰਕਾਂ ਦੀ ਮਾਮੂਲੀ ਤੇਜ਼ੀ ਨਾਲ 14894.90 ਅੰਕਾਂ ’ਤੇ ਬੰਦ ਹੋਇਆ। ਜਦੋਂ ਕਿ ਬੀ. ਐੱਸ. ਈ. ਮੈਟਲ ਇੰਡੈਕਸ 5.23 ਫੀਸਦੀ ਦੀ ਤੇਜ਼ੀ ਦਿਖਾਉਂਦੇ ਹੋਏ 885.55 ਅੰਕ ਉੱਪਰ 17,809.63 ਅੰਕਾਂ ’ਤੇ ਬੰਦ ਹੋਇਆ।
ਮੈਟਲ ਇੰਡੈਕਸ ਨਿਫਟੀ ’ਤੇ ਆਲ ਟਾਈਮ ਹਾਈ, ਬੀ. ਐੱਸ. ਈ. ’ਤੇ ਇਕ ਮਹੀਨੇ ’ਚ 3500 ਅੰਕ ਦੀ ਤੇਜ਼ੀ
ਮੈਟਲ ’ਚ ਤੇਜ਼ੀ ਦਾ ਆਲਮ ਇਹ ਹੈ ਕਿ ਨਿਫਟੀ ਦਾ ਮੈਟਲ ਇੰਡੈਕਸ ਆਲ ਟਾਈਮ ਹਾਈ ’ਤੇ ਪਹੁੰਚ ਗਿਆ ਹੈ ਅਤੇ ਬੀ. ਐੱਸ. ਈ. ਦਾ ਮੈਟਲ ਇੰਡੈਕਸ ਵੀ ਇਕ ਮਹੀਨੇ ’ਚ 3500 ਅੰਕਾਂ ਦੀ ਤੇਜ਼ੀ ਦਿਖਾ ਚੁੱਕਾ ਹੈ। ਵੀਰਵਾਰ ਨੂੰ ਮੈਟਲ ਨਿਫਟੀ 4.53 ਫੀਸਦੀ ਦੀ ਤੇਜ਼ੀ ਨਾਲ 4855 ’ਤੇ ਬੰਦ ਹੋਇਆ। ਇਸ ਦਰਮਿਆਨ ਬੀ. ਐੱਸ. ਈ. ਦਾ ਮੈਟਲ ਇੰਡੈਕਸ ਹੁਣ ਵੀ 4 ਜਨਵਰੀ 2008 ਦੇ ਆਪਣੇ ਉੱਚ ਪੱਧਰ 29494.62 ਤੋਂ ਕਰੀਬ 2685 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦਾ ਮੈਟਲ ਇੰਡੈਕਸ 12 ਜੁਲਾਈ 2011 ਨੂੰ ਇਕ ਹਜ਼ਾਰ ਦੇ ਬੇਸ ਅੰਕ ਨਾਲ ਸ਼ੁਰੂ ਹੋਇਆ ਸੀ। ਵੀਰਵਾਰ ਨੂੰ ਇਸ ਇੰਡੈਕਸ ’ਚ ਸ਼ਾਮਲ ਸਟੀਲ ਦੇ ਸ਼ੇਅਰਾਂ ਟਾਟਾ ਸਟੀਲ, ਸੇਲ, ਭੂਸ਼ਣ ਸਟੀਲ, ਜਿੰਦਲ ਸਟੀਲ ਅਤੇ ਜੇ. ਐੱਸ. ਡਬਲਯੂ. ਸਟੀਲ ਨੇ ਕਾਫੀ ਦੌੜ ਲਗਾਈ।
ਚੀਨ ਦੇ ਇਕ ਕਦਮ ਨਾਲ ਦੌੜੇ ਸਟੀਲ ਸ਼ੇਅਰ
ਦਰਅਸਲ ਚੀਨ ਦੀ ਅਰਥਵਿਵਸਥਾ ’ਚ ਆਈ ਤੇਜ਼ੀ ਕਾਰਨ ਚੀਨ ’ਚ ਸਟੀਲ ਦੀ ਮੰਗ ਵਧ ਰਹੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਚੀਨ ਦੇ ਵਿੱਤ ਮੰਤਰਾਲਾ ਨੇ ਇਕ ਮਈ ਤੋਂ ਦੂਜੇ ਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਸਟੀਲ ’ਤੇ ਲਗਾਈ ਗਈ ਦਰਾਮਦ ਡਿਊਟੀ ਨੂੰ ਜ਼ੀਰੋ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਨੇ ਉਸ ਦੇ ਆਪਣੇ ਸਟੀਲ ਉਤਪਾਦਕਾਂ ਵਲੋਂ ਹੋਰ ਦੇਸ਼ਾਂ ਨੂੰ ਬਰਾਮਦ ਕਰਨ ਲਈ ਦਿੱਤੀ ਜਾ ਰਹੀ 13 ਫੀਸਦੀ ਦੀ ਰਾਹਤ ਨੂੰ ਵੀ ਖਤਮ ਕਰ ਦਿੱਤਾ ਹੈ। ਚੀਨ ਆਪਣੇ ਸਟੀਲ ਉਤਪਾਦਕਾਂ ਵਲੋਂ ਕੀਤੇ ਜਾਣ ਵਾਲੇ 98 ਫੀਸਦੀ ਸਟੀਲ ਉਤਪਾਦਾਂ ’ਤੇ 13 ਫੀਸਦੀ ਦੀ ਛੋਟ ਦੇ ਰਿਹਾ ਸੀ ਪਰ ਹੁਣ ਚੀਨ ਨੇ ਛੋਟ ਘੱਟ ਕਰ ਕੇ 28 ਫੀਸਦੀ ਸਟੀਲ ਉਤਪਾਦਾਂ ਤੱਕ ਸੀਮਤ ਕਰ ਦਿੱਤੀ ਹੈ। ਬਾਜ਼ਾਰ ਨੂੰ ਉਮੀਦ ਸੀ ਕਿ ਚੀਨ ਆਪਣੇ ਸਟੀਲ ਉਤਪਾਦਕਾਂ ਨੂੰ ਦਿੱਤੀ ਜਾ ਰਹੀ 13 ਫੀਸਦੀ ਦੀ ਰਾਹਤ ’ਚੋਂ 9 ਫੀਸਦੀ ਦੀ ਕਮੀ ਕਰੇਗਾ ਪਰ ਚੀਨ ਨੇ ਸਾਰੀ ਰਾਹਤ ਖਤਮ ਕਰ ਦਿੱਤੀ, ਇਸ ਦਾ ਮਤਲਬ ਹੈ ਕਿ ਚੀਨ ਆਪਣੇ ਦੇਸ਼ ’ਚ ਬਣਾਏ ਜਾ ਰਹੇ ਸਟੀਲ ਉਤਪਾਦਾਂ ਨੂੰ ਚੀਨ ’ਚ ਹੀ ਰੋਕਣਾ ਚਾਹੁੰਦਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਹੋਰ ਦੇਸ਼ਾਂ ਤੋਂ ਦਰਾਮਦ ਲਈ ਰਸਤੇ ਵੀ ਖੋਲ੍ਹ ਦਿੱਤੇ ਹਨ। ਚੀਨ ਦੇ ਇਸ ਕਦਮ ਦਾ ਭਾਰਤੀ ਸਟੀਲ ਨਿਰਮਾਤਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ। ਚੀਨ ਦੇ ਇਸ ਕਦਮ ਨਾਲ ਦੇਸ਼ ’ਚ ਸਟੀਲ ਨਿਰਮਾਤਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ। ਚੀਨ ਦੇ ਇਸ ਕਦਮ ਨਾਲ ਦੇਸ਼ ’ਚ ਸਟੀਲ ਦੇ ਰੇਟ 6 ਹਜ਼ਾਰ ਤੋਂ 7 ਹਜ਼ਾਰ ਪ੍ਰਤੀ ਟਨ ਵਧ ਸਕਦੇ ਹਨ।
ਦੁਨੀਆ ਦੇ ਮਸ਼ਹੂਰ ਬ੍ਰੋਕਰੇਜ ਹਾਇਸਿਸ ਨੇ ਵੀ ਨਿਵੇਸ਼ਕਾਂ ਨੂੰ ਸਟੀਲ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ
ਜੇ. ਪੀ. ਮਾਰਗਨ ਦਾ ਮੰਨਣਾ ਹੈ ਕਿ ਚੀਨ ਨੇ ਵਾਤਾਵਰਣ ਸਬੰਧੀ ਚੁਣੌਤੀਅ ਨੂੰ ਧਿਆਨ ’ਚ ਰੱਖਦੇ ਹੋਏ ਸਟੀਲ ਦੀ ਦਰਾਮਦ ਵਧਾਉਣ ਦਾ ਫੈਸਲਾ ਲਿਆ ਹੈ ਅਤੇ ਇਸ ਦਾ ਸਿੱਧਾ ਲਾਭ ਭਾਰਤ ’ਚ ਟਾਟਾ ਸਟੀਲ ਅਤੇ ਸਟੀਲ ਅਥਾਰਿਟੀ ਆਫ ਇੰਡੀਆ ਵਰਗੀਆਂ ਕੰਪਨੀਆਂ ਨੂੰ ਹੋਵੇਗਾ। ਲਿਹਾਜਾ ਨਿਵੇਸ਼ਕਾਂ ਨੂੰ ਇਨ੍ਹਾਂ ਕੰਪਨੀਆਂ ’ਚ ਨਿਵੇਸ਼ ਕਰਨਾ ਚਾਹੀਦਾ ਹੈ।
ਕ੍ਰੈਡਿਟ ਸਿਯੂਸ ਮੁਤਾਬਕ ਚੀਨ ਦੇ ਇਸ ਕਦਮ ਨਾਲ ਕੌਮਾਂਤਰੀ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਰਹੇਗੀ ਅਤੇ ਇਸ ਨਾਲ ਭਾਰਤ ’ਚ ਸਟੀਲ ਦੇ ਰੇਟ ਵਧਣਗੇ, ਜਿਸ ਕਾਰਨ ਸਟੀਲ ਨਿਰਮਾਤਾ ਫਾਇਦੇ ’ਚ ਰਹਿਣਗੇ। ਲਿਹਾਜਾ ਨਿਵੇਸ਼ਕਾਂ ਨੂੰ ਸਟੀਲ ਸੈਕਟਰ ’ਚ ਨਿਵੇਸ਼ ਕਰਨਾ ਚਾਹੀਦਾ ਹੈ।
ਕੋਟਕ ਇੰਸਟੀਚਿਊਸ਼ਨਲ ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਚੀਨ ਦੇ ਇਸ ਕਦਮ ਨਾਲ ਸਟੀਲ ਦੀਆਂ ਕੀਮਤਾਂ ’ਚ ਮਈ ’ਚ ਹੀ 2 ਤੋਂ 3 ਹਜ਼ਾਰ ਰੁਪਏ ਟਨ ਦੀ ਤੇਜੀ਼ ਆਵੇਗੀ ਅਤੇ ਨਿਵੇਸ਼ਕਾਂ ਨੂੰ ਟਾਟਾ ਸਟੀਲ ਵਰਗੀਆਂ ਕੰਪਨੀਆਂ ’ਚ ਨਿਵੇਸ਼ ਕਰਨਾ ਚਾਹੀਦਾ ਹੈ।
ਬ੍ਰੋਕਰੇਜ ਹਾਊਸਿਸ ਨੇ ਦਿੱਤੀ ਸਟੀਲ ਕੰਪਨੀਆਂ ’ਚ ਨਿਵੇਸ਼ ਦੀ ਸਲਾਹ
ਜਗ ਬਾਣੀ ਨੇ ਇਕ ਮਹੀਨਾ ਪਹਿਲਾਂ ਦੱਸ ਦਿੱਤਾ ਸੀ ‘ਲੋਹਾ ਸੋਨਾ ਉਗਲੇਗਾ’
ਜਗ ਬਾਣੀ ਨੇ ਇਕ ਮਹੀਨਾ ਪਹਿਲਾਂ ਸਟੀਲ ਦੇ ਸ਼ੇਅਰਾਂ ’ਚ ਨਿਵੇਸ਼ ਨੂੰ ਲੈ ਕੇ ਡਿਟੇਲ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਰਿਪੋਰਟ ’ਚ ਸਟੀਲ ਸੈਕਟਰ ਦੇ ਫੰਡਾਮੈਂਟਲ ਦੇ ਨਾਲ-ਨਾਲ ਵੱਡੇ ਬ੍ਰੋਕਰੇਜ ਹਾਊਸ ਦੀ ਰਾਏ ਅਤੇ ਨਾਲ ਹੀ ਜੋਤਿਸ਼ ਗਣਨਾ ਦੇ ਆਧਾਰ ’ਤੇ ਸਟੀਲ ’ਚ ਨਿਵੇਸ਼ ਦੀ ਸਲਾਹ ਦਿੱਤੀ ਸੀ। ਜਗ ਬਾਣੀ ਦੀ ਰਿਪੋਰਟ ਤੋਂ ਬਾਅਦ ਹੀ ਸਟੀਲ ਸੈਕਟਰ ਦੇ ਸ਼ੇਅਰ 40 ਤੋਂ ਲੈ ਕੇ 60 ਫੀਸਦੀ ਤੱਕ ਉਛਲ ਚੁੱਕੇ ਹਨ।
ਕੰਪਨੀ ਸ਼ੇਅਰ ਦੀ ਕੀਮਤ ਉਛਾਲ ਮਹੀਨੇ ਦਾ ਰਿਟਰਨ
ਟਾਟਾ ਸਟੀਲ 1031.35 6.17 ਫੀਸਦੀ 34.49 ਫੀਸਦੀ
ਸੇਲ 112.50 8.70 ਫੀਸਦੀ 46.58 ਫੀਸਦੀ
ਜੇ. ਐੱਸ. ਡਬਲਯੂ. ਸਟੀਲ 726.50 9.64 ਫੀਸਦੀ 63.19 ਫੀਸਦੀ
ਭੂਸ਼ਣ ਸਟੀਲ 69.75 8.56 ਫੀਸਦੀ 43.22 ਫੀਸਦੀ
ਵਰਧਮਾਨ ਸਟੀਲਸ 204.15 9.99 ਫੀਸਦੀ 45.82 ਫੀਸਦੀ
ਜਿੰਦਲ ਸਟੀਲ ਐਂਡ ਪਾਵਰ 454.25 2.40 ਫੀਸਦੀ 40.11 ਫੀਸਦੀ