ਸੋਨੇ ਦੀ ਤੂਫਾਨੀ ਚਾਲ, ਮਈ 2021 ਤੋਂ ਬਾਅਦ ਨਜ਼ਰ ਆਈ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ

Sunday, Mar 06, 2022 - 01:19 PM (IST)

ਸੋਨੇ ਦੀ ਤੂਫਾਨੀ ਚਾਲ, ਮਈ 2021 ਤੋਂ ਬਾਅਦ ਨਜ਼ਰ ਆਈ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਰੂਸ-ਯੂਕ੍ਰੇਨ ਸੰਕਟ ਕਾਰਨ ਪੂਰੀ ਦੁਨੀਆ ਟੈਨਸ਼ਨ ’ਚ ਹੈ। ਕਰੂਡ ਆਇਲ ਤੋਂ ਲੈ ਕੇ ਮਹਿੰਗਾਈ ਤੱਕ ਨਵੀਆਂ-ਨਵੀਆਂ ਸਮੱਸਿਆਵਾਂ ਆ ਰਹੀਆਂ ਹਨ। ਦੁਨੀਆ ਭਰ ’ਚ ਕਮੋਡਿਟੀਜ਼ ਦੇ ਭਾਅ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਐੱਮ. ਸੀ. ਐਕਸ. ’ਤੇ ਸੋਨੇ ਦੇ ਰੇਟ ’ਚ ਮਈ 2021 ਤੋਂ ਬਾਅਦ ਸਭ ਤੋਂ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅੱਜ ਐੱਮ. ਸੀ. ਐਕਸ. ਗੋਲਡ ਰੇਟ 52,549 ਰੁਪਏ ਪ੍ਰਤੀ 10 ਗ੍ਰਾਮ ’ਤੇ ਨਜ਼ਰ ਆ ਰਿਹਾ ਹੈ। ਕਈ ਕਮੋਡਿਟੀ ਮਾਹਰਾਂ ਦਾ ਮੰਨਣਾ ਹੈ ਕਿ ਨੇੜਲੀ ਮਿਆਦ ’ਚ ਸੋਨਾ 54,000 ਰੁਪਏ ਦਾ ਪੱਧਰ ਛੂਹ ਸਕਦਾ ਹੈ।

ਰੇਲੀਗੇਅਰ ਬ੍ਰੋਕਿੰਗ ਦੇ ਸੁਗੰਧਾ ਸਚਦੇਵ ਦਾ ਕਹਿਣਾ ਹੈ ਕਿ ਰੂਸ ਅਤੇ ਯੂਕ੍ਰੇਨ ਦੇ ਸੰਘਰਸ਼ ਨੇ ਬਾਜ਼ਾਰ ’ਚ ਜੋਖਮ ਸੈਟਿੰਗ ਨੂੰ ਵਧਾ ਦਿੱਤਾ ਹੈ। ਲਿਹਾਜਾ ਲੋਕ ਸੋਨੇ ’ਚ ਭਾਰੀ ਨਿਵੇਸ਼ ਕਰਦੇ ਨਜ਼ਰ ਆ ਰਹੇ ਹਨ। ਗੋਲਡ ਦੇ ਸੁਰੱਖਿਅਤ ਨਿਵੇਸ਼ ਬਦਲ ਦੀ ਅਪੀਲ ਹੋਰ ਜ਼ਿਆਦਾ ਵਧ ਗਈ ਹੈ। ਵਧਦੇ ਭੂ-ਸਿਆਸੀ ਤਨਾਅ ਦਰਮਿਆਨ ਇਸ ਹਫਤੇ ਸੋਨੇ ਦੀਆਂ ਕੀਮਤਾਂ ’ਚ ਮਈ 2021 ਤੋਂ ਬਾਅਦ ਸਭ ਤੋਂ ਵੱਡਾ ਹਫਤਾਵਾਰੀ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਮੈਡੀਕਲ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ! ਆਨੰਦ ਮਹਿੰਦਰਾ ਕਰ ਸਕਦੇ ਨੇ ਇਹ ਪਹਿਲ

ਸੋਨੇ ’ਚ ਹੋਰ ਤੇਜ਼ੀ ਦੀ ਸੰਭਾਵਨਾ

ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਲੜਾਈ ਜਿਵੇਂ-ਜਿਵੇਂ ਗੰਭੀਰ ਰੂਪ ਲੈਂਦੀ ਜਾਵੇਗੀ। ਉਂਝ ਹੀ ਸੋਨੇ ਦੀਆਂ ਕੀਮਤਾਂ ’ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦਰਮਿਆਨ ਦੂਜੀਆਂ ਕਮੋਡਿਟੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਉਛਾਲ ਕਾਰਨ ਮਹਿੰਗਾਈ ਨਾਲ ਜੁੜੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ, ਜਿਸ ਕਾਰਨ ਲੋਕ ਮਹਿੰਗਾਈ ਨਾਲ ਨਜਿੱਠਣ ਲਈ ਹੈਜਿੰਗ ਰਣਨੀਤੀ ਤਹਿਤ ਸੋਨੇ ’ਚ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਐੱਮ. ਸੀ. ਐਕਸ ਦੀ ਖਰੀਦਦਾਰੀ 51,500-51,800 ਦੀ ਰੇਂਜ ’ਚ 53,800-54,000 ਰੁਪਏ ਦੇ ਟੀਚੇ ਲਈ ਕੀਤੀ ਜਾ ਸਕਦੀ ਹੈ। ਇਸ ਲਈ 51,000 ਰੁਪਏ ਦਾ ਸਟਾਪਲੈੱਸ ਜ਼ਰੂਰ ਲਗਾਓ।

ਇਹ ਵੀ ਪੜ੍ਹੋ : ਰਸ਼ੀਆ-ਯੂਕ੍ਰੇਨ ਜੰਗ ਨਾਲ ਪੰਜਾਬ ਦੇ 1980 ਕਰੋੜ ਰੁਪਏ ਦੀ ਬਰਾਮਦ ’ਤੇ ਸੰਕਟ ਦੇ ਬੱਦਲ

ਰੁਪਏ ਦੀ ਹਾਲਤ ਖਰਾਬ

ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਹਾਜ਼ਰ ਬਾਜ਼ਾਰ ’ਚ 2022 ’ਚ ਹੁਣ ਤੱਕ ਡਾਲਰ ਦੇ ਮੁਕਾਬਲੇ ਰੁਪਇਆ 2.48 ਫੀਸਦੀ ਟੁੱਟ ਗਿਆ ਹੈ ਜਦ ਕਿ 1 ਹਫਤੇ ’ਚ ਹੀ ਇਹ 1.10 ਫੀਸਦੀ ਟੁੱਟਾ ਹੈ। ਅਨੁਮਾਨ ਹੈ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਭਾਰਤ ਤੋਂ ਡਾਲਰ ਦੀ ਨਿਕਾਸੀ ’ਚ ਹਾਲੇ ਹੋਰ ਤੇਜ਼ੀ ਦੇਖਣ ਨੂੰ ਮਿਲੇਗੀ, ਜਿਸ ਕਾਰਨ ਰੁਪਇਆ ਸਾਨੂੰ ਸਾਡੀ ਨੇੜਲੀ ਮਿਆਦ ’ਚ 77 ਦੇ ਪੱਧਰ ’ਤੇ ਜਾਂਦਾ ਦਿਖਾਈ ਦੇ ਸਕਦਾ ਹੈ।

ਅਨੁਜ ਗੁਪਤਾ ਦਾ ਅੱਗੇ ਕਹਿਣਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ’ਚ ਆਉਣ ਵਾਲੇ 1 ਰੁਪਏ ਦਾ ਬਦਲਾਅ ਸੋਨੇ ਦੀ ਪ੍ਰਤੀ 10 ਗ੍ਰਾਮ ਦੀ ਕੀਮਤ ’ਚ 250-300 ਰੁਪਏ ਦਾ ਬਦਲਾਅ ਲਿਆਉਂਦਾ ਹੈ। ਅਜਿਹੇ ’ਚ ਰੁਪਏ ਦੀ ਕਮਜ਼ੋਰੀ ਐੱਮ. ਸੀ. ਐਕਸ. ’ਤੇ ਸੋਨੇ ਦੀਆਂ ਕੀਮਤਾਂ ’ਚ ਵਾਧੇ ਦਾ ਇਕ ਹੋਰ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ : SBI ਦਾ ਵੱਡਾ ਫ਼ੈਸਲਾ, ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਰੋਕਿਆ ਲੈਣ-ਦੇਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News