ਸੋਨੇ ਦੇ ਖ਼ਰੀਦਦਾਰਾਂ ਨੂੰ ਝਟਕਾ, ਚਾਂਦੀ ਨੇ ਵੀ ਲਾਈ 2,000 ਰੁ: ਤੋਂ ਵੱਡੀ ਛਲਾਂਗ

Tuesday, May 18, 2021 - 04:30 PM (IST)

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ-ਚਾਂਦੀ ਵਿਚ ਤੇਜ਼ੀ ਦਰਜ ਹੋਈ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦੀ ਕੀਮਤ 333 ਰੁਪਏ ਵੱਧ ਕੇ 47,833 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ ਵਿਚ ਸੋਨਾ 47,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਸੋਨੇ ਤੋਂ ਕਿਤੇ ਵਾਧੂ ਵੱਡਾ ਉਛਾਲ ਚਾਂਦੀ ਵਿਚ ਦੇਖਣ ਨੂੰ ਮਿਲਿਆ। ਚਾਂਦੀ ਦੀ ਮੰਗ ਜ਼ਿਆਦਾ ਆਉਣ ਨਾਲ ਇਸ ਦੀ ਕੀਮਤ 2,021 ਰੁਪਏ ਦੀ ਛਲਾਂਗ ਲਾ ਕੇ 73,122 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 71,101 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਕੌਮਾਂਤਰੀ ਬਾਜਾਰ ਵਿਚ ਸੋਨਾ ਮਜਬੂਤੀ ਨਾਲ 1,869 ਡਾਲਰ ਪ੍ਰਤੀ ਔਂਸ 'ਤੇ, ਜਦੋਂ ਕਿ ਚਾਂਦੀ ਲਗਭਗ ਸਥਿਰ 28.48 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਐੱਚ. ਡੀ. ਐੱਫ ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਡਾਲਰ ਵਿਚ ਕਮਜ਼ੋਰੀ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ।

ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ

ਉੱਥੇ ਹੀ, ਮੋਤੀਲਾਲ ਓਸਵਾਲ ਫਾਈਨੈਂਸ਼ਲ ਸਰਵਿਸਿਜ਼ ਦੇ ਉਪ ਮੁਖੀ (ਕਮੋਡਿਟੀ ਰਿਸਰਚ) ਨਵਨੀਤ ਦਮਾਨੀ ਨੇ ਕਿਹਾ ਕਿ ਮਹਿੰਗਾਈ ਦੀ ਚਿੰਤਾ ਕਾਰਨ ਸੋਨਾ 1,850 ਡਾਲਰ ਪ੍ਰਤੀ ਔਂਸ ਦਾ ਪੱਧਰ ਲੰਘਦਾ ਹੋਇਆ ਸਾਢੇ ਤਿੰਨ ਮਹੀਨਿਆਂ ਤੋਂ ਵੱਧ ਦੀ ਉਚਾਈ 'ਤੇ ਚਲਾ ਗਿਆ ਹੈ। ਡਾਲਰ ਵਿਚ ਕਮਜ਼ੋਰੀ ਵੀ ਇਸ ਦੀ ਵਜ੍ਹਾ ਰਹੀ। ਦੱਸ ਦੇਈਏ ਕਿ ਡਾਲਰ ਦੇ ਕਮਜ਼ੋਰ ਹੋਣ ਨਾਲ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਇਸ ਦੀ ਖ਼ਰੀਦ ਸਸਤੀ ਹੋ ਜਾਂਦੀ ਹੈ, ਜਿਸ ਕਾਰਨ ਮੰਗ ਵਧਣ ਨਾਲ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲਦੀ ਹੈ।

ਇਹ ਵੀ ਪੜ੍ਹੋ-  ਵੱਡੀ ਖ਼ਬਰ! ਜਲਦ ਸਟਾਕਸ ਦੀ ਤਰ੍ਹਾਂ ਹਾਜ਼ਰ ਸੋਨੇ 'ਚ ਕਰ ਸਕੋਗੇ ਟ੍ਰੇ਼ਡਿੰਗ

►ਚਾਂਦੀ ਵਿਚ ਵੱਡੇ ਉਛਾਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News