ਸੋਨਾ 80 ਰੁਪਏ ਟੁੱਟਿਆ ਤੇ ਚਾਂਦੀ 767 ਰੁਪਏ ਡਿੱਗੀ
Friday, Feb 24, 2023 - 06:37 PM (IST)

ਨਵੀਂ ਦਿੱਲੀ — ਕੌਮਾਂਤਰੀ ਬਾਜ਼ਾਰਾਂ 'ਚ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਕਮਜ਼ੋਰੀ ਦੇ ਰੁਖ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 80 ਰੁਪਏ ਦੀ ਗਿਰਾਵਟ ਨਾਲ 55,840 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 55,920 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਚਾਂਦੀ ਵੀ 767 ਰੁਪਏ ਟੁੱਟ ਕੇ 64,517 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਇਹ ਵੀ ਪੜ੍ਹੋ : ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼
ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, "ਦਿੱਲੀ ਵਿੱਚ ਸਪਾਟ ਸੋਨੇ ਦੀਆਂ ਕੀਮਤਾਂ 80 ਰੁਪਏ ਦੀ ਗਿਰਾਵਟ ਨਾਲ 55,840 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ।
ਕੌਮਾਂਤਰੀ ਬਾਜ਼ਾਰ 'ਚ ਸੋਨਾ ਡਿੱਗ ਕੇ 1,820 ਡਾਲਰ ਪ੍ਰਤੀ ਔਂਸ 'ਤੇ ਆ ਗਿਆ, ਜਦਕਿ ਚਾਂਦੀ ਵੀ 21.17 ਡਾਲਰ ਪ੍ਰਤੀ ਔਂਸ 'ਤੇ ਰਹਿ ਗਈ।
ਗਾਂਧੀ ਨੇ ਕਿਹਾ ਕਿ ਏਸ਼ੀਆਈ ਵਪਾਰ 'ਚ ਕਾਮੈਕਸ (ਵਸਤੂ ਬਾਜ਼ਾਰ) 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਰਹੀ ਹੈ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਵਨੀਤ ਦਾਮਾਨੀ ਨੇ ਕਿਹਾ, “ਅਮਰੀਕਾ ਦੀ ਮੁਦਰਾ ਨੀਤੀ ਦੇ ਆਲੇ-ਦੁਆਲੇ ਵਧਦੀ ਅਨਿਸ਼ਚਿਤਤਾ ਦੇ ਦਰਮਿਆਨ ਸੋਨੇ ਵਿਚ ਗਿਰਾਵਟ ਰਹੀ।''
ਇਹ ਵੀ ਪੜ੍ਹੋ : Jet Airways ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਰਾਹਤ ਮਨੀ ਲਾਂਡਰਿੰਗ ਮਾਮਲੇ ’ਚ FIR ਰੱਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।