ਸੋਨਾ ''ਚ 93 ਰੁਪਏ ਦੀ ਗਿਰਾਵਟ, ਚਾਂਦੀ ''ਚ 99 ਰੁਪਏ ਦੀ ਤੇਜ਼ੀ

06/24/2021 6:55:54 PM

ਨਵੀਂ ਦਿੱਲੀ (ਭਾਸ਼ਾ) : ਰੁਪਏ ਦੀ ਕੀਮਤ ਵਿਚ ਹੋਏ ਸੁਧਾਰ ਦੇ ਦੌਰਾਨ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ 93 ਰੁਪਏ ਦੀ ਗਿਰਾਵਟ ਨਾਲ 46,283 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਦਿਨ ਸੋਨਾ 46,376 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 99 ਰੁਪਏ ਚੜ੍ਹ ਕੇ 66,789 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਦਿਨ ਬੰਦ ਹੋਣ ਵਾਲੀ ਕੀਮਤ 66,690 ਰੁਪਏ ਸੀ।

ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਰੁਪਏ ਦੇ ਮੁੱਲ ਵਿਚ ਸੁਧਾਰ ਅਤੇ ਕੱਲ੍ਹ ਰਾਤ ਕਾਮੈਕਸ ਵਿਚ ਆਈ ਗਿਰਾਵਟ ਨੂੰ ਦਰਸਾਉਂਦਾ ਹੈ ਦਿੱਲੀ ਵਿਚ 24 ਕੈਰਟ ਸੋਨਾ 93 ਰੁਪਏ ਦੀ ਗਿਰਾਵਟ ਨਾਲ ਪ੍ਰਤੀਕਰਮ ਨੂੰ ਦਰਸਾਉਂਦਾ ਹੈ ।' ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਮਾਮੂਲੀ ਤੇਜ਼ੀ ਨਾਲ 1,780 ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ ਜਦੋਂਕਿ ਚਾਂਦੀ ਦੀ ਕੀਮਤ 25.96 ਡਾਲਰ ਪ੍ਰਤੀ ਔਂਸ 'ਤੇ ਅਸਥਿਰ ਰਹੀ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਲਈ ਚਾਰਟਡ ਫਲਾਈਟਸ ’ਤੇ ਕਈ ਗੁਣਾ ਖਰਚ ਕਰਨ ਨੂੰ ਤਿਆਰ ਅਮੀਰ ਤਬਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News