ਸੋਨਾ ਹੋਇਆ ਸਸਤਾ, 68 ਹਜ਼ਾਰ ਦੇ ਹੇਠਾਂ ਪਹੁੰਚੀ ਚਾਂਦੀ

Wednesday, Mar 23, 2022 - 02:22 PM (IST)

ਬਿਜਨੈੱਸ ਡੈਸਕ- ਬੁੱਧਵਾਰ ਦੇ ਕਾਰੋਬਾਰ 'ਚ ਸੋਨੇ ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਨਾਲ ਹੀ ਚਾਂਦੀ ਦੀ ਕੀਮਤ ਵੀ ਸਸਤੀ ਹੋ ਗਈ। ਯੂ.ਐੱਸ. ਫੇਡ ਵਲੋਂ ਹਾਲ ਹੀ 'ਚ ਕੀਤੀ ਗਈ ਟਿੱਪਣੀ ਨਾਲ ਪੀਲੀ ਧਾਤੂ ਪ੍ਰਭਾਵਿਤ ਹੋਈ। ਨਾਲ ਹੀ ਰੂਸ ਵਲੋਂ ਯੂਕ੍ਰੇਨ 'ਤੇ ਕੀਤੇ ਗਏ ਹਮਲੇ ਨਾਲ ਵੀ ਇਹ ਪ੍ਰਭਾਵਿਤ ਹੋਇਆ। 
ਐੱਮ.ਸੀ.ਐਕਸ 'ਤੇ ਸਵੇਰੇ 9.10 ਵਜੇ ਸੋਨੇ ਦਾ ਵਾਇਦਾ ਭਾਅ 8 ਰੁਪਏ ਡਿੱਗ ਕੇ 51,371 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਇਹ ਰੇਟ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦਾ ਹੈ। ਇਸ ਤਰ੍ਹਾਂ, ਚਾਂਦੀ ਦੀਆਂ ਕੀਮਤਾਂ 'ਚ ਵੀ ਬਦਲਾਅ ਆਇਆ ਅਤੇ ਐੱਮ.ਸੀ.ਐਕਸ 'ਤੇ 78 ਰੁਪਏ ਕਮਜ਼ੋਰ ਹੋ ਕੇ ਵਾਇਦਾ ਭਾਅ 67,614 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਿਆ। ਚਾਂਦੀ ਪਿਛਲੇ ਕੁਝ ਸੈਸ਼ਨ ਤੋਂ 68 ਹਜ਼ਾਰ ਦੇ ਉਪਰ ਬਣੀ ਹੋਈ ਸੀ। 
ਗਲੋਬਲ ਮਾਰਕਿਟ 'ਚ ਚੜ੍ਹ ਰਹੇ ਭਾਅ
ਭਾਰਤੀ ਵਾਇਦਾ ਬਾਜ਼ਾਰ 'ਚ ਜਿਥੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਆਈ ਹੈ, ਉਧਰ ਗਲੋਬਲ ਮਾਰਕਿਟ 'ਚ ਇਸ ਦੇ ਭਾਅ ਵਧ ਗਏ ਹਨ। ਨਿਊਯਾਰਕ ਦੇ ਬਾਜ਼ਾਰ 'ਚ ਇਸ ਦੇ ਭਾਅ ਵਧ ਗਏ ਹਨ। ਨਿਊਯਾਰਕ ਦੇ ਬਾਜ਼ਾਰ 'ਚ ਸੋਨਾ 0.031 ਫੀਸਦੀ ਚੜ੍ਹ ਕੇ 1,922.28 ਡਾਲਰ ਪ੍ਰਤੀ ਔਂਸ ਦੇ ਭਾਅ ਵਿਕ ਰਿਹਾ ਹੈ। ਇਸ ਤਰ੍ਹਾਂ ਚਾਂਦੀ ਦੀਆਂ ਕੀਮਤਾਂ 'ਚ ਵੀ 0.16 ਫੀਸਦੀ ਦਾ ਉਛਾਲ ਆਇਆ ਅਤੇ 24.84 ਡਾਲਰ ਪ੍ਰਤੀ ਔਂਸ ਦੇ ਭਾਅ ਪਹੁੰਚ ਗਈ। 


Aarti dhillon

Content Editor

Related News