ਸੋਨਾ 2 ਮਹੀਨੇ ਦੇ ਹੇਠਲੇ ਪੱਧਰ ''ਤੇ, ਕਰੂਡ ''ਚ ਖਰੀਦਦਾਰੀ

12/07/2017 9:11:25 AM

ਨਵੀਂ ਦਿੱਲੀ—ਸੋਨਾ 2 ਮਹੀਨੇ ਦੀ ਹੇਠਲੇ ਪੱਧਰ ਦੇ ਕਰੀਬ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਸੋਨਾ 1265.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਕਾਮੈਕਸ 'ਤੇ ਚਾਂਦੀ 0.25 ਫੀਸਦੀ ਦੀ ਵਾਧੇ 16 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਕੱਲ੍ਹ ਦੇ ਕਾਰੋਬਾਰ 'ਤੇ ਕੱਚਾ ਤੇਲ 3 ਫੀਸਦੀ ਫਿਸਲ ਗਿਆ ਸੀ। ਹਾਲਾਂਕਿ ਅੱਜ ਹੇਠਲੇ ਪੱਧਰਾਂ ਨਾਲ ਕਰੂਡ 'ਚ ਖਰੀਦਦਾਰੀ ਵਾਪਸ ਨਜ਼ਰ ਆ ਰਹੀ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕਰੂਡ 0.4 ਫੀਸਦੀ ਦੇ ਵਾਧੇ ਨਾਲ 56.2 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਕਰੀਬ 0.5 ਫੀਸਦੀ ਦਾ ਉਛਾਲ ਦੇ ਨਾਲ 61.5 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਚਾਂਦੀ ਐੱਮ. ਸੀ. ਐਕਸ
ਖਰੀਦੋ-37500
ਸਟਾਪਲਾਸ-37300
ਟੀਚਾ-37900
ਕੱਚਾ ਤੇਲ ਐੱਮ.ਸੀ.ਐਕਸ 
ਖਰੀਦੋ-3650
ਸਟਾਪਲਾਸ-3620
ਟੀਚਾ-3710


Related News