ਇਸ ਹਫਤੇ 9500 ਰੁਪਏ ਤੋਂ ਵੀ ਜ਼ਿਆਦਾ ਸਸਤੇ ਹੋਏ ਸੋਨਾ-ਚਾਂਦੀ, ਨਿਵੇਸ਼ ਦਾ ਹੈ ਮੌਕਾ

09/27/2020 1:45:11 PM

ਨਵੀਂ ਦਿੱਲੀ — ਕੋਰੋਨਾਵਾਇਰਸ ਮਹਾਮਾਰੀ ਕਾਰਨ ਇਸ ਹਫਤੇ ਗਲੋਬਲ ਸ਼ੇਅਰ ਮਾਰਕੀਟ ਵਿਚ ਖਲਬਲੀ ਪੈਦਾ ਹੋਈ। ਇਸ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ। ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਇਸ ਹਫ਼ਤੇ ਮਾਰਚ ਤੋਂ ਬਾਅਦ ਵਿਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੰਕਟ ਦੀ ਸੰਭਾਵਨਾ ਵੱਧ ਰਹੀ ਹੈ ਅਤੇ ਡਾਲਰ ਮਜ਼ਬੂਤ ​​ਹੁੰਦਾ ਜਾ ਰਿਹਾ ਹੈ। ਇਸ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਹੇਠਾਂ ਜਾ ਰਹੀ ਹੈ। ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਇਸ ਹਫਤੇ ਸੋਨੇ ਦੀ ਕੀਮਤ ਵਿਚ 4.6 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦੋਂ ਕਿ ਚਾਂਦੀ ਦੀ ਕੀਮਤ ਵਿਚ 15 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ।

ਇਸ ਹਫਤੇ ਬਦਲ ਗਈ ਸੋਨੇ ਦੀ ਕੀਮਤ

ਇਸ ਹਫਤੇ ਸੋਨੇ ਦੀ ਕੀਮਤ ਵਿਚ 1800 ਰੁਪਏ ਅਤੇ ਚਾਂਦੀ ਦੀ ਕੀਮਤ ਵਿਚ ਤਕਰੀਬਨ 9600 ਰੁਪਏ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਸੋਨਾ ਹੁਣ ਤੱਕ ਦੇ ਉੱਚੇ ਪੱਧਰ ਤੋਂ 6400 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ। ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 7 ਅਗਸਤ ਦੇ ਸਿਖਰ ਤੋਂ 18500 ਰੁਪਏ ਟੁੱਟ ਚੁੱਕੀ ਹੈ। 7 ਅਗਸਤ ਨੂੰ ਸਰਾਫਾ ਬਾਜ਼ਾਰਾਂ ਵਿਚ ਸੋਨਾ 56254 'ਤੇ ਖੁੱਲ੍ਹਿਆ ਸੀ। ਉਸ ਸਮੇਂ ਇਹ ਆਪਣੇ ਹੁਣ ਤੱਕ ਦੇ ਸਿਖਰ ਪੱਧਰ 'ਤੇ ਪਹੁੰਚ ਗਿਆ ਸੀ, ਜਦੋਂ ਕਿ ਚਾਂਦੀ 76008 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ ਸੀ।

ਗੁੱਡ ਰਿਟਰਨ 'ਤੇ ਉਪਲਬਧ ਅੰਕੜਿਆਂ ਅਨੁਸਾਰ 1 ਸਤੰਬਰ ਨੂੰ 22 ਕੈਰਟ ਸੋਨੇ ਦੀ ਕੀਮਤ 50750 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜਦੋਂ ਕਿ 24 ਕੈਰਟ ਸੋਨੇ ਦੀ ਕੀਮਤ ਪ੍ਰਤੀ ਦਸ ਗ੍ਰਾਮ 51750 ਰੁਪਏ ਸੀ। ਅੱਜ 24 ਕੈਰੇਟ ਦਸ ਗ੍ਰਾਮ ਸੋਨੇ ਦੀ ਕੀਮਤ 49310 ਰੁਪਏ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 48310 ਰੁਪਏ ਹੈ।

ਐਮ.ਸੀ.ਐਕਸ. ਗੋਲਡ ਡਿਲਿਵਰੀ

ਐਮ.ਸੀ.ਐਕਸ. 'ਤੇ ਉਪਲਬਧ ਜਾਣਕਾਰੀ ਅਨੁਸਾਰ ਹਫਤੇ ਦੇ ਆਖਰੀ ਦਿਨ 5 ਅਕਤੂਬਰ ਨੂੰ ਸੋਨਾ 238 ਰੁਪਏ ਦੀ ਗਿਰਾਵਟ ਨਾਲ 49666 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਇਸ ਵਿਚ 10618 ਲਾਟ ਦਾ ਕਾਰੋਬਾਰ ਹੋਇਆ। ਇਸੇ ਤਰ੍ਹਾਂ ਦਸੰਬਰ ਡਿਲੀਵਰੀ ਲਈ ਸੋਨਾ 288 ਰੁਪਏ ਦੀ ਗਿਰਾਵਟ ਦੇ ਨਾਲ 49663 ਦੇ ਪੱਧਰ 'ਤੇ ਬੰਦ ਹੋਇਆ। ਇਸ ਵਿਚ 3828 ਲਾਟ ਦਾ ਕਾਰੋਬਾਰ ਹੋਇਆ। ਫਰਵਰੀ 2021 ਦੀ ਡਿਲਿਵਰੀ ਲਈ ਸੋਨਾ 44 ਰੁਪਏ ਦੀ ਤੇਜ਼ੀ ਨਾਲ 49788 ਰੁਪਏ 'ਤੇ ਬੰਦ ਹੋਇਆ। ਇਸ 'ਚ 102 ਲਾਟ ਦਾ ਕਾਰੋਬਾਰ ਹੋਇਆ।

ਇਹ ਵੀ ਦੇਖੋ : Indigo ਜਾਂ Goair ਦੀ ਉਡਾਣ ਭਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ, ਹੋ ਰਹੀ ਹੈ ਇਹ 

ਐਮ.ਸੀ.ਐਕਸ. ਸਿਲਵਰ ਡਿਲਿਵਰੀ

ਚਾਂਦੀ ਦੀ ਗੱਲ ਕਰੀਏ ਤਾਂ 4 ਦਸੰਬਰ ਡਿਲਿਵਰੀ ਵਾਲੀ ਚਾਂਦੀ 611 ਰੁਪਏ ਦੀ ਗਿਰਾਵਟ ਦੇ ਨਾਲ 59018 ਦੇ ਪੱਧਰ 'ਤੇ ਬੰਦ ਹੋਈ। ਇਸ ਵਿਚ 29815 ਲਾਟ ਦਾ ਕਾਰੋਬਾਰ ਹੋਇਆ। ਮਾਰਚ 2021 ਡਿਲਿਵਰੀ ਵਾਲੀ ਚਾਂਦੀ 513 ਰੁਪਏ ਦੀ ਗਿਰਾਵਟ ਦੇ ਨਾਲ 60747 ਦੇ ਪੱਧਰ 'ਤੇ ਬੰਦ ਹੋਈ। ਇਸ ਵਿਚ 252 ਲਾਟ ਦਾ ਕਾਰੋਬਾਰ ਹੋਇਆ।

ਇਹ ਵੀ ਦੇਖੋ : ਧੀ ਦਿਵਸ 2020 : ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਇਸ ਤਰ੍ਹਾਂ ਕਰੋ ਯੋਜਨਾਬੰਦੀ, ਨਹੀਂ ਹੋਵੇਗੀ ਪੈਸੇ ਦੀ ਚਿੰਤਾ

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਗੱਲ ਕਰੀਏ ਤਾਂ ਦਸੰਬਰ ਡਿਲਿਵਰੀ ਲਈ ਸੋਨਾ 12.75 ਡਾਲਰ ਦੀ ਗਿਰਾਵਟ ਦੇ ਨਾਲ 1864.15 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। 18 ਸਤੰਬਰ ਨੂੰ ਖਤਮ ਹੋਏ ਹਫਤੇ ਵਿਚ ਇਹ 1962 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਹੁਣ ਘੱਟ ਕੇ 1865 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ

ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਦੀ ਗੱਲ ਕਰੀਏ ਤਾਂ 20 ਦਸੰਬਰ ਨੂੰ ਡਿਲਿਵਰੀ ਵਾਲੀ ਚਾਂਦੀ ਘਾਟੇ ਨਾਲ 22.97 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬੰਦ ਹੋਈ। 18 ਸਤੰਬਰ ਨੂੰ ਖਤਮ ਹਫਤੇ 'ਚ ਇਹ 27.12 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ ਸੀ। ਇਸ ਹਫ਼ਤੇ ਇਹ 23 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।

ਇਹ ਵੀ ਦੇਖੋ : ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ


Harinder Kaur

Content Editor

Related News