Gold Silver Price: ਵਿਦੇਸ਼ੀ ਬਾਜ਼ਾਰ ''ਚ ਸੋਨੇ-ਚਾਂਦੀ ਨੇ ਮਾਰੀ ਵੱਡੀ ਛਾਲ , ਪਰ ਭਾਰਤ ''ਚ ਕੀਮਤਾਂ ਡਿੱਗੀਆਂ

Friday, Jul 12, 2024 - 01:32 PM (IST)

ਨਵੀਂ ਦਿੱਲੀ - ਇਸ ਹਫਤੇ ਕਮੋਡਿਟੀ ਬਾਜ਼ਾਰ 'ਚ ਜਾਰੀ ਤੇਜ਼ੀ ਸ਼ੁੱਕਰਵਾਰ (12 ਜੁਲਾਈ) ਨੂੰ ਦਬਾਅ 'ਚ ਬਦਲ ਗਈ। ਸੋਨੇ ਅਤੇ ਚਾਂਦੀ ਦੋਵਾਂ ਧਾਤਾਂ 'ਚ ਗਿਰਾਵਟ ਦਰਜ ਕੀਤੀ ਗਈ।  ਉਹ ਵੀ ਉਸ ਸਮੇਂ ਜਦੋਂ ਕੱਲ੍ਹ ਵਿਦੇਸ਼ੀ ਬਾਜ਼ਾਰ 'ਚ ਸੋਨੇ ਨੇ ਵੱਡੀ ਛਾਲ ਮਾਰੀ ਹੈ। ਕੱਲ੍ਹ ਵਿਦੇਸ਼ੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਅਤੇ ਇਕ ਝਟਕੇ ਵਿਚ ਕੀਮਤ ਵਿਚ 40 ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਪਰ ਵਿਦੇਸ਼ੀ ਬਾਜ਼ਾਰ 'ਚ ਤੇਜ਼ੀ ਦੇ ਮੁਕਾਬਲੇ ਘਰੇਲੂ ਬਾਜ਼ਾਰ ਦੀ ਰਫਤਾਰ ਮੱਠੀ ਰਹੀ।

MCX 'ਤੇ ਸੋਨਾ 0.18 ਫੀਸਦੀ ਡਿੱਗ ਕੇ 73,178 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਕੱਲ੍ਹ ਇਹ 73,311 ਰੁਪਏ 'ਤੇ ਬੰਦ ਹੋਇਆ ਸੀ। ਇਸ ਦੌਰਾਨ ਚਾਂਦੀ ਦੀ ਕੀਮਤ 1.20 ਰੁਪਏ ਡਿੱਗ ਕੇ 93,061 ਰੁਪਏ ਦਰਜ ਕੀਤੀ ਗਈ, ਜੋ ਕੱਲ੍ਹ 94,190 ਰੁਪਏ 'ਤੇ ਬੰਦ ਹੋਈ ਸੀ।

ਸੋਨਾ ਕਿਉਂ ਵਧਿਆ?

ਅਮਰੀਕਾ 'ਚ ਮਹਿੰਗਾਈ ਦਰ 12 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ, ਵੀਰਵਾਰ ਨੂੰ ਜਾਰੀ ਅੰਕੜਿਆਂ ਤੋਂ ਬਾਅਦ ਸਤੰਬਰ 'ਚ ਦਰਾਂ 'ਚ ਕਟੌਤੀ ਦੀ ਸੰਭਾਵਨਾ 90 ਫੀਸਦੀ ਹੈ। ਇਸ ਕਾਰਨ ਕੌਮਾਂਤਰੀ ਬਾਜ਼ਾਰ 'ਚ ਸੋਨਾ 1 ਫੀਸਦੀ ਤੋਂ ਜ਼ਿਆਦਾ ਵਧ ਗਿਆ ਅਤੇ 22 ਮਈ ਤੋਂ ਬਾਅਦ ਇਹ ਇਕ ਵਾਰ ਫਿਰ 2400 ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਇਹ 1.8 ਫੀਸਦੀ ਦੇ ਵਾਧੇ ਨਾਲ 2,414 ਡਾਲਰ ਪ੍ਰਤੀ ਔਂਸ 'ਤੇ ਰਿਹਾ। ਸੋਨਾ ਵਾਇਦਾ 1.6% ਵਧ ਕੇ 2,418 ਡਾਲਰ ਪ੍ਰਤੀ ਔਂਸ ਹੋ ਗਿਆ।


Harinder Kaur

Content Editor

Related News