ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ, ਜਾਣੋ ਅੱਜ ਦਾ ਮੁੱਲ

Monday, Nov 20, 2017 - 03:23 PM (IST)

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਦੋਵੇ ਕੀਮਤੀ ਧਾਤੂਆਂ 'ਚ ਗਿਰਾਵਟ ਅਤੇ ਸਥਾਨਕ ਬਾਜ਼ਾਰ 'ਚ ਸੁਸਤ ਮੰਗ ਦੇ ਵਿਚਕਾਰ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 75 ਰੁਪਏ ਫਿਸਲ ਕੇ 30,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ 350 ਰੁਪਏ ਫਿਸਲ ਕੇ 40,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। 
ਕੌਮਾਂਤਰੀ ਪੱਧਰ 'ਤੇ ਪਿਛਲੇ ਕਾਰੋਬਾਰੀ ਦਿਵਸ ਦੀ ਵੱਡੀ ਤੇਜ਼ੀ ਤੋਂ ਬਾਅਦ ਸੋਨਾ ਹਾਜ਼ਿਰ 0.2 ਫੀਸਦੀ ਟੁੱਟ ਕੇ 1,291.44 ਡਾਲਰ ਪ੍ਰਤੀ ਓਂਸ 'ਤੇ ਬੋਲਿਆ ਗਿਆ। ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਇਹ ਇਕ ਮਹੀਨੇ ਦੇ ਉੱਚਤਮ ਪੱਧਰ 1,297 ਡਾਲਰ ਪ੍ਰਤੀ ਓਂਸ 'ਤੇ ਪਹੁੰਚ ਗਿਆ ਸੀ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ 4.6 ਡਾਲਰ ਦੀ ਗਿਰਾਵਟ 'ਚ 1,291.90 ਡਾਲਰ ਪ੍ਰਤੀ ਓਂਸ ਬੋਲਿਆ ਗਿਆ।
ਬਾਜ਼ਾਰ ਵਿਸ਼ੇਸ਼ਕਾਂ ਨੇ ਦੱਸਿਆ ਕਿ ਦੁਨੀਆਂ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੀ ਮਜ਼ਬੂਤੀ ਨਾਲ ਪੀਲੀ ਧਾਤੂ 'ਤੇ ਦਬਾਅ ਪਇਆ ਹੈ। ਅਮਰੀਕਾ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਦੀ ਦਿਸ਼ਾ 'ਚ ਹੋਏ ਵਾਧੇ ਕਾਰਨ ਡਾਲਰ ਮਜ਼ਬੂਤ ਹੋਇਆ ਹੈ। ਹਾਈਟ ਹਾਊਸ ਦੇ ਇਕ ਵੱਡੇ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਸੁਧਾਰਾਂ 'ਚ ਓਬਾਮਾ ਕੇਅਰ ਨੂੰ ਖਤਮ ਕਰਨ 'ਤੇ ਨਹੀਂ ਅੜਣਗੇ। ਇਸ ਨਾਲ ਟੈਕਸ ਸੁਧਾਰਾਂ ਦੇ ਸੰਸਦ ਤੋਂ ਪਾਸ ਹੋਣ ਦੀ ਉਮੀਦ ਵਧੀ ਹੈ।


Related News