ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਕੀ ਭਾਅ ਵਿਕ ਰਿਹੈ ਸੋਨਾ

Tuesday, Jul 28, 2020 - 05:47 PM (IST)

ਨਵੀਂ ਦਿੱਲੀ : ਭਾਰਤੀ ਬਾਜ਼ਾਰਾਂ ਵਿਚ ਇਸ ਹਫ਼ਤੇ ਸੋਨੇ ਦੀ ਮਜਬੂਤ ਸ਼ੁਰੂਆਤ ਹੋਈ। ਪਿਛਲੇ ਸੈਸ਼ਨ ਵਿਚ ਸੋਨੇ ਦੀ ਕੀਮਤ ਵਿਚ ਆਏ ਜ਼ੋਰਦਾਰ ਉਛਾਲ ਦੇ ਬਾਅਦ ਅੱਜ ਫਿਰ ਸੋਨਾ ਮਹਿੰਗਾ ਹੋਇਆ। ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ। 10 ਗ੍ਰਾਮ ਸੋਨੇ ਦੀ ਕੀਮਤ 52,435 ਦੇ ਪੱਧਰ 'ਤੇ ਪਹੁੰਚ ਗਈ। ਸੋਮਵਾਰ ਨੂੰ ਸੋਨੇ ਦੀ ਕੀਮਤ ਨੇ 52,414 ਦੇ ਪੱਧਰ ਨੂੰ ਛੂਹਿਆ ਸੀ। ਉਥੇ ਹੀ ਚਾਂਦੀ ਦੀ ਕੀਮਤ 67,560 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ ਜੋ 8 ਸਾਲਾਂ ਦਾ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ : ਹਵਸ ਦੇ ਭੁੱਖਿਆਂ ਨੇ ਬਿੱਲੀ ਨੂੰ ਵੀ ਨਾ ਬਖ਼ਸ਼ਿਆ, ਇਕ ਹਫ਼ਤੇ ਤੱਕ ਕੀਤਾ ਗੈਂਗਰੇਪ

ਸੋਮਵਾਰ ਨੂੰ ਇਹ ਰਹੀ ਸੀ ਕੀਮਤ
ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿਚ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਿਚ 905 ਰੁਪਏ ਦੀ ਤੇਜੀ ਆਈ। 10 ਗ੍ਰਾਮ ਸੋਨੇ ਦੀ ਕੀਮਤ 52,960 ਰੁਪਏ 'ਤੇ ਪਹੁੰਚ ਗਈ ਸੀ। ਸ਼ੁੱਕਰਵਾਰ ਨੂੰ ਇਹ ਕੀਮਤ 52,055 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵਿਚ ਸੋਮਵਾਰ ਨੂੰ 3,347 ਰੁਪਏ ਦੀ ਤੇਜੀ ਆਈ। ਇਹ ਕੀਮਤ 65,670 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਇਹ ਕੀਮਤ 62,323 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਵਿਦੇਸ਼ਾਂ 'ਚ ਵਧੀ ਭਾਰਤੀ ਹਲਦੀ ਦੀ ਮੰਗ, 'ਇਮਿਊਨਿਟੀ ਬੂਸਟਰ' ਲਈ ਹੋ ਰਿਹੈ ਇਸਤੇਮਾਲ​​​​​​​

ਅਮਰੀਕਾ-ਚੀਨ ਤਣਾਅ ਨਾਲ ਕੀਮਤ ਵਿਚ ਉਛਾਲ
ਇੰਟਰਨੈਸ਼ਨਲ ਮਾਰਕਿਟ ਵਿਚ ਵੀ ਸੋਨਾ ਅਤੇ ਚਾਂਦੀ ਰਿਕਾਰਡ ਪੱਧਰ 'ਤੇ ਟ੍ਰੇਡ ਕਰ ਰਹੇ ਹਨ। ਸੋਮਵਾਰ ਨੂੰ ਸੋਨਾ 1935 ਡਾਲਰ ਪ੍ਰਤੀ ਓਂਸ ਅਤੇ ਚਾਂਦੀ 24 ਡਾਲਰ ਪ੍ਰਤੀ ਓਂਸ 'ਤੇ ਪਹੁੰਚ ਗਿਆ। ਇਹ ਜਾਣਕਾਰੀ HDFC ਸਕਿਓਰਿਟੀਜ਼ ਨੇ ਦਿੱਤੀ ਹੈ। ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਤਣਾਅ ਗਲੋਬਲ ਇਕਾਨਮੀ ਵਿਚ ਮੰਦੀ ਦੀਆਂ ਸੰਭਾਵਨਾਵਾਂ ਵਿਚਕਾਰ ਕੀਮਤ ਵਿਚ ਤੇਜੀ ਜਾਰੀ ਹੈ ।

ਇਹ ਵੀ ਪੜ੍ਹੋ : ਮਿਸਰ 'ਚ 5 TikTok ਸਟਾਰਸ ਨੂੰ ਜਨਤਕ ਨੈਤਿਕਤਾ ਦੀ ਉਲੰਘਣਾ ਦੇ ਦੋਸ਼ 'ਚ ਹੋਈ ਜੇਲ੍ਹ

ਗੋਲਡ ਡਿਲਿਵਰੀ ਵਿਚ ਤੇਜੀ
MCX 'ਤੇ ਸਵੇਰੇ 10.20 ਵਜੇ ਅਗਸਤ ਡਿਲਿਵਰੀ ਵਾਲੇ ਗੋਲਡ ਦੀ ਕੀਮਤ 193 ਰੁਪਏ ਦੀ ਤੇਜੀ ਨਾਲ 52,294 ਰੁਪਏ, ਅਕਤੂਬਰ ਡਿਲਿਵਰੀ ਵਾਲਾ ਗੋਲਡ 158 ਰੁਪਏ ਦੀ ਤੇਜੀ ਨਾਲ 52,410 ਰੁਪਏ ਅਤੇ ਦਸੰਬਰ ਡਿਲਿਵਰੀ ਵਾਲਾ ਗੋਲਡ 150 ਰੁਪਏ ਦੀ ਤੇਜੀ ਨਾਲ 52,511 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੇਡ ਕਰ ਰਿਹਾ ਹੈ। ਐਮ.ਸੀ.ਐਕਸ 'ਤੇ ਸਵੇਰੇ ਸਤੰਬਰ ਡਿਲਿਵਰੀ ਵਾਲੀ ਚਾਂਦੀ 927 ਰੁਪਏ ਦੀ ਤੇਜੀ ਨਾਲ 66,455 ਰੁਪਏ ਅਤੇ ਦਸੰਬਰ ਡਿਲਿਵਰੀ ਵਾਲੀ ਚਾਂਦੀ 918 ਰੁਪਏ ਦੀ ਤੇਜੀ ਨਾਲ 67,955 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟ੍ਰੇਡ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਸਵਿਗੀ ਨੇ ਨੌਕਰੀਓਂ ਕੱਢੇ 350 ਕਾਮੇ​​​​​​​

73 ਹਜ਼ਾਰ ਰੁਪਏ 'ਤੇ ਪਹੁੰਚ ਜਾਵੇਗਾ ਸੋਨਾ
ਬੈਂਕ ਆਫ ਅਮਰੀਕਾ ਦਾ ਕਹਿਣਾ ਹੈ ਕਿ 2021 ਦੇ ਅੰਤ ਤੱਕ ਇੰਟਰਨੈਸ਼ਨਲ ਮਾਰਕਿਟ ਵਿਚ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਓਂਸ ਤੱਕ ਪਹੁੰਚ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 24 ਕੈਰੇਟ ਸੋਨੇ ਦੀ ਕੀਮਤ ਉਸ ਸਮੇਂ 73000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ : ਸਰਕਾਰ ਦੀ ਇਸ ਐਪ ਜ਼ਰੀਏ ਜਾਣੋ ਸੋਨਾ ਖਰਾ ਹੈ ਜਾਂ ਖੋਟਾ


cherry

Content Editor

Related News