ਸੋਨਾ-ਚਾਂਦੀ ਹੋ ਗਏ ਸਸਤੇ, ਜਾਣੋ ਅੱਜ ਕਿਸ ਭਾਅ ਮਿਲਣਗੀਆਂ ਇਹ ਕੀਮਤੀ ਧਾਤਾਂ

Saturday, Dec 05, 2020 - 12:30 PM (IST)

ਸੋਨਾ-ਚਾਂਦੀ ਹੋ ਗਏ ਸਸਤੇ, ਜਾਣੋ ਅੱਜ ਕਿਸ ਭਾਅ ਮਿਲਣਗੀਆਂ ਇਹ ਕੀਮਤੀ ਧਾਤਾਂ

ਨਵੀਂ ਦਿੱਲੀ — ਲਗਾਤਾਰ ਦੋ ਦਿਨ ਵਧਣ ਤੋਂ ਬਾਅਦ ਇਕ ਵਾਰ ਫਿਰ ਸੋਨਾ ਸਸਤਾ ਹੋ ਗਿਆ ਹੈ। ਗਲੋਬਲ ਬਾਜ਼ਾਰਾਂ ਵਿਚ ਨਰਮੀ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਤੋਂ ਬਾਅਦ ਅੱਜ ਪੀਲੀ ਧਾਤ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਐਚਡੀਐਫਸੀ ਸਿਕਿਓਰਟੀਜ਼ ਨੇ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਕੀਮਤ ਬਾਰੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਲਗਾਤਾਰ ਦੋ ਵਪਾਰਕ ਸੈਸ਼ਨਾਂ ਦੌਰਾਨ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਵੇਖੀ ਗਈ। ਅੱਜ ਰੁਪਿਆ ਵੀ 16 ਪੈਸੇ ਮਜ਼ਬੂਤ ​​ਹੋਇਆ, ਜਿਸ ਤੋਂ ਬਾਅਦ ਇਹ ਹੁਣ ਪ੍ਰਤੀ ਡਾਲਰ 73.77 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ।

ਸੋਨੇ ਦੀਆਂ ਕੀਮਤਾਂ (ਸੋਨੇ ਦੀ ਕੀਮਤ, 04 ਦਸੰਬਰ 2020)

ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ 136 ਰੁਪਏ ਪ੍ਰਤੀ 10 ਗ੍ਰਾਮ ਵਧੀਆਂ, ਜਿਸ ਤੋਂ ਬਾਅਦ ਇਹ 48,813 ਰੁਪਏ ਦੇ ਪੱਧਰ 'ਤੇ ਆ ਗਈਆਂ। ਇਸ ਤੋਂ ਪਹਿਲਾਂ ਦੇ ਕਾਰੋਬਾਰੀ ਸੈਸ਼ਨ ਭਾਵ ਵੀਰਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 48,949 ਰੁਪਏ 'ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,842 ਡਾਲਰ ਪ੍ਰਤੀ ਔਂਸ 'ਤੇ ਹੈ।

ਇਹ ਵੀ ਦੇਖੋ - ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ

ਚਾਂਦੀ ਦੀਆਂ ਕੀਮਤਾਂ (ਚਾਂਦੀ ਦੀ ਕੀਮਤ, 04 ਦਸੰਬਰ 2020)

ਸੋਨੇ ਤੋਂ ਇਲਾਵਾ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 346 ਰੁਪਏ ਪ੍ਰਤੀ ਕਿੱਲੋ ਸਸਤੀ ਹੋ ਕੇ 63,343 ਰੁਪਏ ਦੇ ਪੱਧਰ 'ਤੇ ਆ ਗਈ ਹੈ। ਚਾਂਦੀ ਪਿਛਲੇ ਕਾਰੋਬਾਰੀ ਸੈਸ਼ਨ ਵਿਚ 63,689 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ 24.20 ਡਾਲਰ ਪ੍ਰਤੀ ਔਂਸ 'ਤੇ ਦਿਖਾਈ ਦਿੱਤੀ।

ਇਹ ਵੀ ਦੇਖੋ - ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮੁਨਾਫਾ ਆਪਣੇ ਕੋਲ ਰੱਖਣ, ਲਾਭ ਅੰਸ਼ ਨਾ ਦੇਣ ਨੂੰ ਕਿਹਾ

ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਕਿਉਂਕਿ ਡਾਲਰ 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਕਾਰਨ ਸੋਨੇ ਦੀ ਖਰੀਦਾਰੀ ਵਿਚ ਵਾਧਾ ਹੋਇਆ। ਨਵੇਂ ਉਤਸ਼ਾਹ ਪੈਕੇਜ ਬਾਰੇ ਉੱਠੀ ਉਮੀਦ ਨੇ ਸੋਨੇ ਦੀ ਖਰੀਦਦਾਰੀ ਨੂੰ ਵਧਾ ਦਿੱਤਾ ਹੈ।

ਨੋਟ - ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਜਾਣਕਾਰੀ ਤੁਹਾਡੇ ਲਈ ਕਿੰਨੀ ਲਾਹੇਵੰਦ ਸਾਬਤ ਹੋਈ ਹੈ ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News