ਗਹਿਣਾ ਮੰਗ ਨਾਲ ਸੋਨਾ-ਚਾਂਦੀ ਮਜ਼ਬੂਤ

07/13/2019 3:33:44 PM

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵਲੋਂ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 170 ਰੁਪਏ ਚਮਕ ਕੇ 25,570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 125 ਰੁਪਏ ਦੇ ਵਾਧੇ 'ਚ 39,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਸੰਸਾਰਕ ਪੱਧਰ 'ਤੇ ਹਫਤਾਵਾਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਨਾਲ ਵੀ ਸਥਾਨਕ ਬਾਜ਼ਾਰ 'ਚ ਇਸ ਨੂੰ ਸਮਰਥਨ ਮਿਲਿਆ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉੱਥੇ ਸੋਨਾ ਹਾਜ਼ਿਰ 10.90 ਡਾਲਰ ਚੜ੍ਹ ਕੇ 1,415.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 11.10 ਡਾਲਰ ਦੇ ਵਾਧੇ 'ਚ 1,406.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਚਾਂਦੀ ਹਾਜ਼ਿਰ 0.10 ਡਾਲਰ ਚੜ੍ਹ ਕੇ 15.20 ਡਾਲਰ ਪ੍ਰਤੀ ਔਂਸ ਵਿਕੀ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਫਿਸਲਣ ਨਾਲ ਸੋਨੇ 'ਚ ਤੇਜ਼ੀ ਰਹੀ। ਡਾਲਰ ਦਾ ਸੂਚਕਾਂਕ ਕੱਲ 0.25 ਫੀਸਦੀ ਫਿਸਲ ਗਿਆ।


Aarti dhillon

Content Editor

Related News