ਸੋਨਾ-ਚਾਂਦੀ ਪਹੁੰਚਿਆ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

Tuesday, May 14, 2019 - 02:21 PM (IST)

ਸੋਨਾ-ਚਾਂਦੀ ਪਹੁੰਚਿਆ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੀ ਚਮਕ ਫਿੱਕੀ ਪੈਣ ਦੇ ਬਾਵਜੂਦ ਵਿਵਾਹਿਕ ਗਹਿਣਾ ਮੰਗ ਆਉਣ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 375 ਰੁਪਏ ਦੀ ਛਲਾਂਗ ਲਗਾ ਕੇ ਦੋ ਮਹੀਨੇ ਤੋਂ ਜ਼ਿਆਦਾ ਦੇ ਸਭ ਤੋਂ ਉੱਚੇ ਪੱਧਰ 33,395 ਰੁਪਏ ਪ੍ਰਤੀ ਦਸ ਗ੍ਰਾਮ ਤੇ ਪਹੁੰਚ ਗਿਆ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਤੇਜ਼ੀ ਆਉਣ ਨਾਲ ਚਾਂਦੀ ਵੀ 300 ਰੁਪਏ ਦੇ ਵਾਧੇ 'ਚ 38,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 2.07 ਡਾਲਰ ਦੀ ਗਿਰਾਵਟ 'ਚ 1,298.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਿਰਾਂ ਨੇ ਦੱੱਸਿਆ ਕਿ ਮੁਨਾਫਾ ਵਸੂਲੀ ਅਤੇ ਮਜ਼ਬੂਤ ਡਾਲਰ ਦੇ ਦਬਾਅ 'ਚ ਸੰਸਾਰਕ ਬਾਜ਼ਾਰਾਂ 'ਚ ਪੀਲੀ ਧਾਤੂ ਦੀ ਚਮਕ ਫਿੱਕ ਪਈ ਹੈ। ਹਾਲਾਂਕਿ ਅਮਰੀਕਾ-ਚੀਨ ਦੇ ਵਿਚਕਾਰ ਤੇਜ਼ੀ ਨਾਲ ਤਲਖ ਹੁੰਦੇ ਸੰਬੰਧਾਂ ਦੇ ਕਾਰਨ ਨਿਵੇਸ਼ਕਾਂ ਦਾ ਰੁਝਾਣ ਹੁਣ ਵੀ ਸੁਰੱਖਿਅਤ ਨਿਵੇਸ਼ 'ਚ ਜ਼ਿਆਦਾ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ 0.01 ਡਾਲਰ ਦੀ ਤੇਜ਼ੀ ਨਾਲ 14.78 ਡਾਲਰ ਪ੍ਰਤੀ ਔਂਸ ਦੀ ਕੀਮਤ ਵਿਕੀ।


author

Aarti dhillon

Content Editor

Related News