ਅਗਲੀ ਦੀਵਾਲੀ ਤੱਕ ਸੋਨਾ ਤੇ ਪ੍ਰਾਪਰਟੀ ਦੇ ਸਕਦੇ ਹਨ ਚੰਗਾ ਰਿਟਰਨ, ਜਾਣੋ ਕੀ ਕਹਿੰਦੇ ਹਨ ਮਾਹਰ

10/22/2022 3:25:51 PM

ਨਵੀਂ ਦਿੱਲੀ-ਦੇਸ਼ ਦੇ ਹਰ ਕੋਨੇ 'ਚ ਦੀਵਾਲੀ ਦੀ ਧੂਮ ਦੇਖੀ ਜਾ ਰਹੀ ਹੈ। ਲੋਕ ਖਰੀਦਾਰੀ ਕਰਨ ਲਈ ਬਾਜ਼ਾਰਾਂ 'ਚ ਇਕੱਠੇ ਹੋ ਰਹੇ ਹਨ। ਦੀਵਾਲੀ 'ਤੇ ਲੋਕ ਸੋਨੇ ਦੀ ਜ਼ੋਰਾਂ-ਸ਼ੋਰਾ ਨਾਲ ਖਰੀਦਾਰੀ ਕਰਦੇ ਹਨ। ਹੁਣ ਖ਼ਬਰ ਆ ਰਹੀ ਹੈ ਕਿ ਅਗਲੀ ਦੀਵਾਲੀ ਤੱਕ ਸੋਨਾ ਅਤੇ ਪ੍ਰਾਪਟੀ 12-15 ਫ਼ੀਸਦੀ ਰਿਟਰਨ ਦੇ ਸਕਦੇ ਹਨ। ਮਾਹਰਾਂ ਮੁਤਾਬਕ ਇਨ੍ਹਾਂ ਦੋਵਾਂ ਐਸੇਟਸ ਦਾ ਰੁਝਾਣ ਮਜ਼ਬੂਤ ਬਣਿਆ ਹੋਇਆ ਹੈ। ਇਸ ਦੇ ਮੁਕਾਬਲੇ ਇਕਵਿਟੀ ਮਾਰਕੀਟ ਦੇ ਰਿਟਰਨ ਨੂੰ ਲੈ ਕੇ ਖਦਸ਼ਾ ਬਣਿਆ ਹੋਇਆ ਹੈ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਮੁਤਾਬਕ ਅਗਲੇ ਸਾਲ ਦੀਵਾਲੀ ਤੱਕ ਸੋਨਾ 58,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਇੰਡੀਅਨ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੀ ਵੈੱਬਸਾਈਟ 'ਤੇ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 50,060 ਰੁਪਏ ਰਹੀ। ਕੇਡੀਆ ਦਾ ਅਨੁਮਾਨ ਹੈ ਕਿ ਅਗਲੀ ਦੀਵਾਲੀ ਤੱਕ ਚਾਂਦੀ 50 ਤੋਂ ਵੀ ਜ਼ਿਆਦਾ ਰਿਟਰਨ ਦੇ ਸਕਦੀ ਹੈ। ਅਗਲੇ ਇਕ ਸਾਲ 'ਚ ਇਸ ਦੀ ਕੀਮਤ 85,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ ਜੋ ਹਾਲੇ 55,555 ਰੁਪਏ ਹੈ।
ਬੀਤੇ ਇਕ ਸਾਲ 'ਚ ਪ੍ਰਾਪਰਟੀ ਨੇ ਦਿੱਤਾ 12 ਫ਼ੀਸਦੀ ਤੱਕ ਰਿਟਰਨ
ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕਾਊਂਸਿਲ (ਨਾਰੇਡਕੋ) ਦੇ ਵਾਈਸ ਚੇਅਰਮੈਨ ਨਿਰੰਜਨ ਹੀਰਾਨੰਦਾਨੀ ਨੇ ਦੱਸਿਆ ਕਿ ਬੀਤੇ ਇਕ ਸਾਲ 'ਚ ਪ੍ਰਾਪਰਟੀ ਨੇ 10-12 ਫ਼ੀਸਦੀ ਰਿਟਰਨ ਦਿੱਤਾ ਹੈ। ਹੁਣ ਲੋਕ ਪ੍ਰਾਪਰਟੀ ਨਿਵੇਸ਼ ਲਈ ਸੁਰੱਖਿਅਤ ਐਸੇਟ ਵੀ ਮੰਨ ਰਹੇ ਹਨ। ਹੀਰਾਨੰਦਾਨੀ ਦਾ ਅਨੁਮਾਨ ਹੈ ਕਿ ਅਗਲੇ ਇਕ ਸਾਲ 'ਚ ਪ੍ਰਾਪਰਟੀ 12-15 ਫ਼ੀਸਦੀ ਰਿਟਰਨ ਦੇ ਸਕਦੀ ਹੈ। 
 


Aarti dhillon

Content Editor

Related News