ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

Thursday, Sep 24, 2020 - 10:48 AM (IST)

ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਨਵੀਂ ਦਿੱਲੀ : ਅੱਜ ਮੁੜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਕੱਲ 49,508 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੋਨਾ ਅੱਜ ਸਵੇਰੇ ਕਰੀਬ 108 ਅੰਕਾਂ ਦੀ ਗਿਰਾਵਟ ਨਾਲ 49,400 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਸੋਨੇ ਨੇ 49,417 ਦਾ ਉੱਚਾ ਪੱਧਰ ਛੂਹਿਆ, ਜਦੋਂਕਿ 49,255 ਰੁਪਏ ਦੇ ਘੱਟ ਤੋਂ ਘੱਟ ਪੱਧਰ ਤੱਕ ਵੀ ਚਲਾ ਗਿਆ। ਉਥੇ ਹੀ ਚਾਂਦੀ ਵਾਇਦਾ 3 ਫ਼ੀਸਦੀ ਡਿੱਗ ਕੇ 56,710 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਟਮਾਟਰ 100 ਤੋਂ ਪਾਰ, ਆਲੂ ਨੇ ਲਗਾਈ ਹਾਫ ਸੈਂਚੁਰੀ, ਪਿਆਜ਼ ਵੀ ਲੱਗਾ ਹੰਝੂ ਕੱਢਣ

ਵਾਇਦਾ ਬਾਜ਼ਾਰ ਵਿਚ ਸੋਨਾ ਬੁੱਧਵਾਰ ਨੂੰ 1.36 ਫ਼ੀਸਦੀ ਟੁੱਟ ਕੇ 49,698 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਦੀ ਡਿਲਿਵਰੀ ਲਈ ਸੋਨਾ 683 ਰੁਪਏ ਯਾਨੀ 1.36 ਫ਼ੀਸਦੀ ਦੀ ਗਿਰਾਵਟ ਨਾਲ 49,698 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ ਵਿਚ 8,176 ਲਾਟ ਲਈ ਕਾਰੋਬਾਰ ਹੋਇਆ। ਉਥੇ ਹੀ ਨਿਊਯਾਰਕ ਵਿਚ ਸੋਨੇ ਦਾ ਭਾਅ 1.48 ਫ਼ੀਸਦੀ ਡਿੱਗ ਕੇ 1,879.30 ਡਾਲਰ ਪ੍ਰਤੀ ਔਂਸ ਰਿਹਾ।

ਇਹ ਵੀ ਪੜ੍ਹੋ: IPL 2020: ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਹਮੋ-ਸਾਹਮਣੇ

ਦਿੱਲੀ ਸਰਾਫ਼ਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 614 ਰੁਪਏ ਘੱਟ ਕੇ 50,750 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਐਚ.ਡੀ.ਐਫ.ਸੀ. ਸਕਿਓਰਿਟੀਜ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਦਿਨ ਦੇ ਕਾਰੋਬਾਰ ਵਿਚ ਇਹ 51,364 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ ਵਿਚ 614 ਰੁਪਏ ਦੀ ਗਿਰਾਵਟ ਰਹੀ।' ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,874 ਅਮਰੀਕੀ ਡਾਲਰ ਪ੍ਰਤੀ ਔਂਸ 'ਤੇ ਸੀ।


author

cherry

Content Editor

Related News