ਖ਼ਰੀਦਦਾਰੀ ਦਾ ਚੰਗਾ ਮੌਕਾ, 49 ਹਜ਼ਾਰ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ Gold ਦਾ ਭਾਅ

Friday, Jan 22, 2021 - 05:29 PM (IST)

ਖ਼ਰੀਦਦਾਰੀ ਦਾ ਚੰਗਾ ਮੌਕਾ, 49 ਹਜ਼ਾਰ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ Gold ਦਾ ਭਾਅ

ਨਵੀਂ ਦਿੱਲੀ (ਭਾਸ਼ਾ) : ਸੋਨੇ ਵਿਚ 3 ਦਿਨਾਂ ਦੀ ਜਾਰੀ ਤੇਜੀ ਰੁੱਕ ਗਈ। ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕਮਜੋਰੀ ਦੇ ਰੁਖ ਕਾਰਣ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ ਸ਼ੁੱਕਰਵਾਰ ਨੂੰ 263 ਰੁਪਏ ਦੀ ਗਿਰਾਵਟ ਨਾਲ 48,861 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਖੇਡਦੇ-ਖੇਡਦੇ ਕਬੱਡੀ ਖਿਡਾਰੀ ਦੀ ਮੌਤ, ਵੇਖੋ ਵੀਡੀਓ

ਸੋਨਾ ਪਿਛਲੇ ਦਿਨ 49,124 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਵੀ 806 ਰੁਪਏ ਟੁੱਟ ਕੇ 66,032 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੋਲੀ ਗਈ। ਪਿਛਲਾ ਬੰਦ ਭਾਅ 66,838 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਸੀ। ਐਡ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਨੇ ਕਿਹਾ, ‘ਕਾਮੇਕਸ (ਨਿਊਯਾਰਕ ਸਥਿਤ ਜਿੰਸ ਐਕਸਚੇਂਜ) ਵਿਚ ਆਈ ਕਮਜੋਰੀ ਨੂੰ ਵੇਖਦੇ ਹੋਏ ਦਿੱਲੀ ਵਿਚ 24 ਕੈਰੇਟ ਸੋਨੇ ਦੀ ਹਾਜਿਰ ਕੀਮਤ ਵਿਚ 263 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ।’

ਇਹ ਵੀ ਪੜ੍ਹੋ:  ਪਿੰਡ ਪਰਤੇ ਨਟਰਾਜਨ ਦਾ ਹੋਇਆ ਸ਼ਾਨਦਾਰ ਸਵਾਗਤ, ਰੱਥ ’ਤੇ ਨਿਕਲੀ ਸਵਾਰੀ (ਵੀਡੀਓ)

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਦਰ ਕਮਜੋਰ ਹੋ ਕੇ 1,861 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਵੀ ਨਰਮੀ ਨਾਲ 25.52 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਚੱਲ ਰਹੀ ਸੀ।

ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News