ਸੋਨੇ ਦੀਆਂ ਕੀਮਤਾਂ ''ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
Wednesday, Oct 07, 2020 - 10:52 AM (IST)
ਨਵੀਂ ਦਿੱਲੀ : ਅੱਜ ਲਗਾਤਾਰ ਤੀਜੇ ਦਿਨ ਸੋਨਾ ਗਿਰਾਵਟ ਨਾਲ ਖੁੱਲ੍ਹਾ ਹੈ। ਮੰਗਲਵਾਰ ਨੂੰ 50,526 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੋਨਾ ਅੱਜ ਸਵੇਰੇ 256 ਰੁਪਏ ਦੀ ਗਿਰਾਵਟ ਨਾਲ 50,270 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 50,034 ਰੁਪਏ ਪ੍ਰਤੀ 10 ਗ੍ਰਾਮ ਦਾ ਹੇਠਲਾ ਪੱਧਰ ਵੀ ਛੂਹ ਲਿਆ।
ਇਹ ਵੀ ਪੜ੍ਹੋ: ਨਰਾਤਿਆਂ 'ਚ ਆਲੂ ਖਾਣਾ ਪਵੇਗਾ ਮਹਿੰਗਾ, ਵਧੇ ਭਾਅ
ਪਿਛਲੇ ਮਹੀਨੇ 7 ਅਗਸਤ ਨੂੰ ਸੋਨੇ ਨੇ ਵਾਇਦਾ ਬਾਜ਼ਾਰ ਵਿਚ ਆਪਣਾ ਉੱਚਤਮ ਪੱਧਰ ਯਾਨੀ ਆਲ ਟਾਇਮ ਹਾਈ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56,200 ਰੁਪਏ ਹੋ ਗਈ ਸੀ। ਉਥੇ ਹੀ ਪਿਛਲੇ ਹਫ਼ਤੇ ਵੀਰਵਾਰ ਨੂੰ ਸੋਨਾ 50,286 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ। ਯਾਨੀ ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਵਿਚ 5,914 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਚਾਂਦੀ ਵੀ 7 ਅਗਸਤ ਦੇ ਆਪਣੇ ਆਲ ਟਾਇਮ ਹਾਈ ਤੋਂ ਕਰੀਬ 16 ਹਜ਼ਾਰ ਰੁਪਏ ਤੱਕ ਟੁੱਟ ਚੁੱਕੀ ਹੈ। ਉਥੇ ਹੀ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਦੋਵਾਂ ਧਾਤੂਆਂ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ: ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ
ਕੀ ਸੋਨਾ ਸਸਤਾ ਹੋਵੇਗਾ ਜਾਂ ਮਹਿੰਗਾ?
ਸੋਨੇ ਦੀ ਗਿਰਾਵਟ ਦਾ ਇਕ ਵੱਡਾ ਕਾਰਨ ਪਿਛਲੇ 2 ਮਹੀਨਿਆਂ ਵਿਚ ਰੁਪਏ ਦੀ ਮਜ਼ਬੂਤੀ ਹੈ। ਹੁਣ ਰੁਪਿਆ 73-74 ਰੁਪਏ ਪ੍ਰਤੀ ਡਾਲਰ 'ਤੇ ਮਜ਼ਬੂਤ ਹੋਇਆ ਹੈ, ਜੋ ਕੁਝ ਮਹੀਨੇ ਪਹਿਲਾਂ ਕਮਜ਼ੋਰ ਹੋ ਕੇ 76-77 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਸੀ। ਜੇ ਡਾਲਰ ਦੁਬਾਰਾ ਮਜ਼ਬੂਤ ਹੁੰਦਾ ਹੈ, ਤਾਂ ਲੰਬੇ ਸਮੇਂ ਵਿਚ ਸੋਨਾ ਫਿਰ ਮਜ਼ਬੂਤ ਹੋਏਗਾ ਅਤੇ ਡਾਲਰ ਇਕ ਵਾਰ ਫਿਰ ਮਜ਼ਬੂਤ ਹੋਣ ਜਾ ਰਿਹਾ ਹੈ। ਯਾਨੀ ਅਗਲੇ ਸਾਲ ਤਕ ਸੋਨਾ 60-70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: ਆਸ਼ੀਸ਼ ਨੇਹਰਾ ਦਾ ਵੱਡਾ ਬਿਆਨ, ਕਿਹਾ ਧੋਨੀ ਦੀ ਜਗ੍ਹਾ ਇਸ ਨੌਜਵਾਨ ਖਿਡਾਰੀ ਨੂੰ ਮਿਲੇ ਜਗ੍ਹਾ