ਅਮਰੀਕੀ ਬਾਜ਼ਾਰ ਗਿਰਾਵਟ ''ਤੇ ਬੰਦਅਮਰੀਕੀ ਬਾਜ਼ਾਰ ਗਿਰਾਵਟ ''ਤੇ ਬੰਦ

10/31/2017 8:33:28 AM

ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ਹਲਕੀ ਗਿਰਾਵਟ ਨਾਲ ਬੰਦ ਹੋਇਆ। ਕਾਰਪੋਰੇਟ ਟੈਕਸ ਕਈ ਪੜ੍ਹਾਵਾਂ 'ਚ ਘੱਟਣ ਦੀ ਰਿਪੋਰਟ ਨੇ ਬਾਜ਼ਾਰ 'ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਸੋਮਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 85.5 ਅੰਕ ਭਾਵ 0.4 ਫੀਸਦੀ ਦੀ ਕਮਜ਼ੋਰੀ ਨਾਲ 23,348.7 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 8.25 ਅੰਕ ਭਾਵ 0.3 ਫੀਸਦੀ ਦੀ ਗਿਰਾਵਟ ਨਾਲ 2,572.8 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਸਪਾਟ ਹੋ ਕੇ 6,699 ਦੇ ਪੱਧਰ 'ਤੇ ਲਾਲ ਨਿਸ਼ਾਨ 'ਚ ਬੰਦ ਹੋਇਆ ਹੈ।


Related News