ਤਾਲਾਬੰਦੀ ''ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਸ਼ੁਰੂ ਹੋਈ ਇਹ ਸਕੀਮ

Monday, Jun 08, 2020 - 09:18 AM (IST)

ਤਾਲਾਬੰਦੀ ''ਚ ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਸ਼ੁਰੂ ਹੋਈ ਇਹ ਸਕੀਮ

ਨਵੀਂ ਦਿੱਲੀ : ਤਾਲਾਬੰਦੀ ਵਿਚ ਘਰ ਬੈਠੇ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਤੁਹਾਡੇ ਲਈ ਇਕ ਖਾਸ ਸਕੀਮ ਲੈ ਕੇ ਆਈ ਹੈ। ਵਿੱਤ ਸਾਲ 2021 ਲਈ ਸਾਵਰੇਨ ਗੋਲਡ ਬਾਂਡ ਦੀ ਤੀਜੀ ਸੀਰੀਜ਼ 8 ਜੂਨ ਤੋਂ ਸਬਸਕ੍ਰਿਪਸ਼ਨ ਲਈ ਖੁਲੇਗੀ। ਇਹ ਸਬਸਕ੍ਰਿਪਸ਼ਨ 12 ਜੂਨ ਤੱਕ ਖੁੱਲ੍ਹੀ ਰਹੇਗੀ। ਕੇਂਦਰੀ ਬੈਂਕ ਨੇ ਐਲਾਨ ਕੀਤਾ ਸੀ ਕਿ ਸਰਕਾਰ ਸਾਵਰੇਨ ਗੋਲਡ ਬਾਂਡ ਨੂੰ 20 ਅਪ੍ਰੈਲ ਤੋਂ ਸਿਤੰਬਰ ਤੱਕ 6 ਹਿੱਸਿਆਂ ਵਿਚ ਜਾਰੀ ਕਰੇਗੀ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜਾਰੀ ਕਰੇਗਾ। ਸਾਵਰੇਨ ਗੋਲਡ ਬਾਂਡ ਲਈ 1 ਗ੍ਰਾਮ ਸੋਨੇ ਦਾ ਮੁੱਲ 4,677 ਰੁਪਏ ਤੈਅ ਕੀਤਾ ਗਿਆ ਹੈ। ਉਥੇ ਹੀ ਜੇਕਰ ਆਨਲਾਈਨ ਖ੍ਰੀਦਦੇ ਹੋ ਤਾਂ ਇਸ 'ਤੇ 500 ਰੁਪਏ ਪ੍ਰਤੀ 10 ਗ੍ਹਾਮ ਜਾਂ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ।

ਮਈ ਸੀਰੀਜ਼ ਵਿਚ ਰਿਕਾਰਡ ਵਿਕਰੀ
ਮੌਜੂਦਾ ਵਿੱਤ ਸਾਲ ਵਿਚ ਸਾਵਰੇਨ ਗੋਲਡ ਬਾਂਡ ਦੀ ਮਈ ਸੀਰੀਜ਼ ਨੂੰ ਲੈ ਕੇ ਨਿਵੇਸ਼ਕਾਂ ਵਿਚ ਜ਼ਬਰਦਸਤ ਕਰੇਜ਼ ਦਿਸਿਆ ਸੀ। ਸਰਕਾਰ ਨੇ ਮਈ ਮਹੀਨੇ ਵਿਚ ਸਾਵਰੇਨ ਗੋਲਡ ਬਾਂਡ ਜ਼ਰੀਏ 25 ਲੱਖ ਯੂਨਿਟ ਵੇਚ ਕੇ 1168 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਅਕਤੂਬਰ 2016 ਵਿਚ ਸਭ ਤੋਂ ਜ਼ਿਆਦਾ 1082 ਕਰੋੜ ਦਾ ਗੋਲਡ ਬਾਂਡ ਸਰਕਾਰ ਨੇ ਵੇਚਿਆ ਸੀ। ਮਈ ਸੀਰੀਜ਼ ਵਿਚ ਗੋਲਡ ਬਾਂਡ ਨੂੰ 11 ਤੋਂ 15 ਮਈ  ਵਿਚਾਲੇ ਸਬਸ​ਕ੍ਰਿਪਸ਼ਨ ​ਲਈ ਖੋਲ੍ਹਿਆ ਗਿਆ ਸੀ, ਜਿਸ ਵਿਚ ਇਕ ਯੂਨਿਟ ਦਾ ਮੁੱਲ 4,590 ਰੁਪਏ ਸੀ। ਆਨਲਾਈਨ ਖ੍ਰੀਦਣ 'ਤੇ 500 ਰੁਪਏ ਪ੍ਰਤੀ 10 ਗ੍ਰਾਮ ਜਾਂ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਸੀ। ਗੋਲਡ ਬਾਂਡ ਦੇ ਅਪ੍ਰੈਲ ਸੀਰੀਜ਼ ਵਿਚ ਸਰਕਾਰ ਨੂੰ 822 ਕਰੋੜ ਰੁਪਏ ਦੀ ਕਮਾਈ ਹੋਈ ਸੀ । ਹੁਣ ਤੱਕ ਕੁੱਲ 39 ਇਸ਼ਿਊ ਜਾਰੀ ਹੋ ਚੁੱਕੇ ਹਨ।

ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲ‍ਡ ਬਾਂ‍ਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕ‍ਸ ਵੀ ਬਚਾ ਸਕਦੇ ਹੋ।

ਕਿੰਨਾ ਖਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।

2.5 % ਰਿਟਰਨ ਦੀ ਗਾਰੰਟੀ
ਗੋਲਡ ਬਾਂਡ ਵਿਚ ਸੋਨੇ ਵਿਚ ਆਉਣ ਵਾਲੀ ਤੇਜੀ ਦਾ ਫਾਇਦਾ ਤਾਂ ਮਿਲਦਾ ਹੀ ਹੈ। ਇਸ 'ਤੇ ਸਾਲਾਨਾ 2.5 ਫ਼ੀਸਦੀ ਵਿਆਜ ਵੀ ਮਿਲਦਾ ਹੈ।  ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿਚ ਹਰ 6 ਮਹੀਨੇ 'ਤੇ ਜਮ੍ਹਾਂ ਕੀਤਾ ਜਾਵੇਗਾ। ਅੰਤਿਮ ਵਿਆਜ ਮੂਲਧੰਨ  ਨਾਲ ਮੈਚਿਊਰਿਟੀ 'ਤੇ ਦਿੱਤਾ ਜਾਂਦਾ ਹੈ। ਮੈਚਿਊਰਿਟੀ ਪੀਰੀਅਡ 8 ਸਾਲ ਹੈ, ਪਰ 5 ਸਾਲ, 6 ਸਾਲ ਅਤੇ 7 ਸਾਲ ਦਾ ਵੀ ਬਦਲ ਹੁੰਦਾ ਹੈ। ਜੇਕਰ ਸੋਨੇ ਦੇ ਬਾਜ਼ਾਰੀ ਮੁੱਲ ਵਿਚ ਗਿਰਾਵਟ ਆਉਂਦੀ ਹੈ ਤਾਂ ਕੈਪੀਟਲ ਲਾਸ ਦਾ ਖ਼ਤਰਾ ਵੀ ਹੋ ਸਕਦਾ ਹੈ।

ਬੈਂਕ ਤੋਂ ਖਰੀਦ ਸਕਦੇ ਹੋ ਗੋਲਡ ਬਾਂਡ
ਗੋਲਡ ਬਾਂਡ ਬੈਂਕਾਂ (ਸਮਾਲ ਫਾਈਨਾਂਸ ਬੈਂਕ ਅਤੇ ਪੇਮੈਂਟ ਬੈਂਕਾਂ ਨੂੰ ਛੱਡ ਕੇ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸ.ਐੱਚ.ਸੀ.ਆਈ.ਐੱਲ), ਨਿਰਧਾਰਤ ਡਾਕ ਘਰਾਂ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ (ਬੀ.ਐੱਸ.ਈ. ਅਤੇ ਐੱਨ.ਐੱਸ.ਈ.) ਜ਼ਰੀਏ ਵੇਚਿਆ ਜਾਵੇਗਾ। ਡੀਮੈਟ ਅਕਾਊਂਟ ਜ਼ਰੀਏ ਵੀ ਨਿਵੇਸ਼ਕ ਗੋਲਡ ਬਾਂਡ ਵਿਚ ਉਸੇ ਤਰ੍ਹਾਂ ਨਿਵੇਸ਼ ਕਰ ਸਕਦੇ ਹਨ, ਜਿਸ ਤਰ੍ਹਾਂ ਸ਼ੇਅਰਾਂ ਵਿਚ ਨਿਵੇਸ਼ ਕੀਤਾ ਜਾਂਦਾ ਹੈ।


author

cherry

Content Editor

Related News