ਗੋਦਰੇਜ ਪ੍ਰਾਪਰਟੀਜ਼ 40,000 ਕਰੋੜ ਰੁਪਏ ਦੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰੇਗੀ
Sunday, May 11, 2025 - 11:41 PM (IST)

ਨਵੀਂ ਦਿੱਲੀ -ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਚਾਲੂ ਵਿੱਤੀ ਸਾਲ (2025-26) ’ਚ 40,000 ਕਰੋੜ ਰੁਪਏ ਦੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਟੀਚਾ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣਾ ਅਤੇ ਵਿਕਰੀ ਬੁਕਿੰਗ ਦੇ ਮਾਮਲੇ ’ਚ ਟਾਪ ਸੂਚੀਬੱਧ ਰੀਅਲ ਅਸਟੇਟ ਕੰਪਨੀ ਦੇ ਰੂਪ ’ਚ ਆਪਣੀ ਸਥਿਤੀ ਬਣਾਏ ਰੱਖਣਾ ਹੈ।
ਗੋਦਰੇਜ ਪ੍ਰਾਪਰਟੀਜ਼ ਦੇ ਕਾਰਜਕਾਰੀ ਚੇਅਰਪਰਸਨ ਪਿਰੋਜਸ਼ਾ ਗੋਦਰੇਜ ਨੇ ਕਿਹਾ ਕਿ ਕੌਮਾਂਤਰੀ ਆਰਥਿਕ ਬੇਯਕੀਨੀਆਂ ਦੇ ਬਾਵਜੂਦ ਘਰਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਨੇ ਪਿਛਲੇ ਵਿੱਤੀ ਸਾਲ (2024-25) ’ਚ ਕੰਪਨੀ ਦੇ ਪ੍ਰਦਰਸ਼ਨ ਦਾ ਹਵਾਲਾ ਦਿੱਤਾ, ਜਿਸ ’ਚ ਉਸ ਨੇ 29,444 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਬੁਕਿੰਗ ਹਾਸਲ ਕੀਤੀ, ਜੋ ਸੂਚੀਬੱਧ ਇਕਾਈਆਂ ’ਚ ਸਭ ਤੋਂ ਜ਼ਿਆਦਾ ਹੈ।