ਗੋਦਰੇਜ ਇੰਡਸਟਰੀਜ਼ ਦਾ ਏਕੀਕ੍ਰਿਤ ਸ਼ੁੱਧ ਲਾਭ Q4 ਵਿੱਚ ਵਧ ਕੇ 423 ਕਰੋੜ ਰੁਪਏ ਰਿਹਾ

Friday, May 27, 2022 - 04:55 PM (IST)

ਗੋਦਰੇਜ ਇੰਡਸਟਰੀਜ਼ ਦਾ ਏਕੀਕ੍ਰਿਤ ਸ਼ੁੱਧ ਲਾਭ Q4 ਵਿੱਚ ਵਧ ਕੇ 423 ਕਰੋੜ ਰੁਪਏ ਰਿਹਾ

ਨਵੀਂ ਦਿੱਲੀ : ਗੋਦਰੇਜ ਇੰਡਸਟਰੀਜ਼ ਲਿਮਟਿਡ ਦਾ 31 ਮਾਰਚ, 2022 ਨੂੰ ਖਤਮ ਹੋਈ ਚੌਥੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ ਵਧ ਕੇ 422.82 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2020-21 ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 92.17 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਗੋਦਰੇਜ ਇੰਡਸਟਰੀਜ਼ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦੀ ਸੰਚਾਲਨ ਤੋਂ ਕਮਾਈ 4,444.87 ਕਰੋੜ ਰੁਪਏ ਰਹੀ।

ਵਿੱਤੀ ਸਾਲ 2020-21 ਦੀ ਇਸੇ ਮਿਆਦ 'ਚ ਇਹ 2,610.69 ਕਰੋੜ ਰੁਪਏ ਸੀ। ਪਿਛਲੀ ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਖਰਚਾ 4,202.23 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 2,813.8 ਕਰੋੜ ਰੁਪਏ ਸੀ। ਪੂਰੇ ਪਿਛਲੇ ਵਿੱਤੀ ਸਾਲ 'ਚ ਗੋਦਰੇਜ ਦਾ ਏਕੀਕ੍ਰਿਤ ਮੁਨਾਫਾ 992.43 ਕਰੋੜ ਰੁਪਏ ਰਿਹਾ। ਇਸ ਕਾਰਨ ਕੰਪਨੀ ਨੂੰ ਪਿਛਲੇ ਵਿੱਤੀ ਸਾਲ 'ਚ 391.05 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਪਿਛਲੇ ਪੂਰੇ ਵਿੱਤੀ ਸਾਲ 'ਚ ਕੰਪਨੀ ਦੀ ਸੰਚਾਲਨ ਆਮਦਨ ਵਧ ਕੇ 14,130.15 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2020-21 'ਚ ਇਹ 9,333.51 ਕਰੋੜ ਰੁਪਏ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News